ਭਾਰਤ ਦੇ 16ਵੇਂ ਰਾਸ਼ਟਰਪਤੀ ਦੀ ਚੋਣ ਲਈ ਨੋਟੀਫਿਕੇਸ਼ਨ ਜਾਰੀ
ਚੰਡੀਗੜ੍ਹ,15 ਜੂਨ(ਵਿਸ਼ਵ ਵਾਰਤਾ)- ਭਾਰਤ ਦੇ 16ਵੇਂ ਰਾਸ਼ਟਰਪਤੀ ਦੀ ਚੋਣ ਲਈ ਭਾਰਤੀ ਚੋਣ ਕਮੀਸ਼ਨ ਵੱਲੋਂ ਨੋਟਿਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਕੱਲ੍ਹ ਤੋਂ ਨਾਮਜ਼ਦਗੀਆਂ ਦਾ ਦੌਰ ਸ਼ੁਰੂ ਹੋ ਜਾਵੇਗਾ ਅਤੇ 29 ਤਰੀਕ ਤੱਕ ਜਾਰੀ ਰਹੇਗਾ। 30 ਜੂਨ ਨੂੰ ਕਾਗਜ਼ਾ ਦੀ ਪੜਤਾਲ ਕੀਤੀ ਜਾਵੇਗੀ ਅਤੇ 2 ਜੁਲਾਈ ਤੱਕ ਨਾਮ ਵਾਪਸ ਲਏ ਜਾ ਸਕਣਗੇ। ਜਿਸ ਤੋਂ ਬਾਅਦ ਜੇਕਰ ਲੋੜ ਹੋਵੇਗੀ ਤਾਂ 18 ਜੁਲਾਈ ਨੂੰ ਮਤਦਾਨ ਹੋਵੇਗਾ ਅਤੇ 21 ਜੁਲਾਈ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਨਵੇਂ ਰਾਸ਼ਟਰਪਤੀ ਦਾ ਐਲਾਨ ਹੋਵੇਗਾ।