ਟੋਕੀਓ ਓਲੰਪਿਕ ਤੋਂ ਵੱਡੀ ਖ਼ਬਰ
ਭਾਰਤੀ ਰੈਸਲਰਾਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਰਵੀ ਦਹੀਆ ਅਤੇ ਦੀਪਕ ਪੂਨੀਆ ਪਹੁੰਚੇ ਕੁਸ਼ਤੀ ਦੇ ਸੈਮੀਫਾਈਨਲ ਵਿੱਚ
ਚੰਡੀਗੜ੍ਹ, 4ਅਗਸਤ(ਵਿਸ਼ਵ ਵਾਰਤਾ) ਟੋਕੀਓ ਓਲੰਪਿਕਸ ਤੋਂ ਭਾਰਤੀ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਭਾਰਤੀ ਪਹਿਲਵਾਨ ਰਵੀ ਦਹੀਆ ਕੁਸ਼ਤੀ ਦੇ 57 ਕਿਲੋ ਭਾਰ ਵਰਗ ਵਿੱਚ ਅਤੇ ਦੀਪਕ ਪੂਨੀਆ 86 ਕਿਲੋ ਭਾਰ ਵਰਗ ਵਿੱਚ ਸੈਮੀਫਾਈਨਲ ਵਿੱਚ ਪਹੁੰਚ ਗਏ ਹਨ। ਰਵੀ ਨੇ ਬੁਲਗਾਰੀਆ ਦੇ ਪਹਿਲਵਾਨ ਨੂੰ ਹਰਾਇਆ। ਇਸ ਦੇ ਨਾਲ ਹੀ ਦੀਪਕ ਨੇ ਚੀਨ ਦੇ ਪਹਿਲਵਾਨ ਨੂੰ ਹਰਾਇਆ।
ਦੱਸ ਦੱਈਏ ਕਿ ਭਾਰਤ ਨੇ ਓਲੰਪਿਕ ਕੁਸ਼ਤੀ ਵਿੱਚ ਕੁੱਲ ਮਿਲਾ ਕੇ 5 ਤਗਮੇ ਜਿੱਤੇ ਹਨ। ਕੇ ਡੀ ਜਾਧਵ (1952), ਸੁਸ਼ੀਲ ਕੁਮਾਰ (2) (2008, 2012), ਯੋਗੇਸ਼ਵਰ ਦੱਤ (2012) ਅਤੇ ਸਾਕਸ਼ੀ ਮਲਿਕ (2016) ਜੇਤੂ ਰਹੇ ਹਨ।