ਟੋਕਿਓ 2020
ਭਾਰਤ ਦੀ ਲਵਲੀਨਾ ਪਹੁੰਚੀ ਮੁੱਕੇਬਾਜੀ ਦੇ ਸੈਮੀਫਾਇਨਲ ‘ਚ
ਉਲੰਪਿਕ ਵਿੱਚ ਦੇਸ਼ ਲਈ ਇੱਕ ਹੋਰ ਤਮਗਾ ਹੋਇਆ ਪੱਕਾ
ਚੰਡੀਗੜ੍ਹ,30 ਜੁਲਾਈ(ਵਿਸ਼ਵ ਵਾਰਤਾ) ਭਾਰਤੀ ਮੁੱਕੇਬਾਜ ਲਵਲੀਨਾ ਨੇ 69 ਕਿਲੋ ਭਾਰ ਵਰਗ ਦੇ ਕੁਆਰਟਰ ਫਾਇਨਲ ਦੇ ਮੁਕਾਬਲੇ ਵਿੱਚ ਚਿਨ ਚੇਨ ਨਿਯਨ ਨੂੰ 4-1 ਦੇ ਫਰਕ ਨਾਲ ਹਰਾ ਦਿੱਤਾ ਅਤੇ ਸੈਮੀਫਾਇਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਸਦੇ ਨਾਲ ਹੀ ਭਾਰਤ ਲਈ ਇੱਕ ਤਮਗਾ ਹੋਰ ਜਿੱਤਣ ਦਾ ਰਾਹ ਪੱਧਰਾ ਹੋ ਗਿਆ ਹੈ । ਹੁਣ ਉਸਦਾ ਅਗਲਾ ਮੁਕਾਬਲਾ ਮੌਜੂਦਾ ਵਿਸ਼ਵ ਚੈਂਪਿਅਨ ਬੁਸੇਨਾਜ ਸੁਰਮੇਨੇਲੀ ਨਾਲ 4 ਅਗਸਤ ਨੂੰ ਹੋਵੇਗਾ।