ਡਮਬੁੱਲਾ, 19 ਅਗਸਤ : ਭਾਰਤ ਅਤੇ ਸ੍ਰੀਲੰਕਾ ਵਿਚਾਲੇ 5 ਵਨਡੇ ਮੈਚਾਂ ਦੀ ਲੜੀ ਦੀ ਸ਼ੁਰੂਆਤ ਕੱਲ੍ਹ ਐਤਵਾਰ ਤੋਂ ਹੋਣ ਜਾ ਰਹੀ ਹੈ| ਪਹਿਲਾ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ ਬਾਅਦ 2:30 ਵਜੇ ਖੇਡਿਆ ਜਾਵੇਗਾ| ਇਸ ਤੋਂ ਪਹਿਲਾਂ ਦੋਨਾਂ ਦੇਸ਼ਾਂ ਵਿਚਾਲੇ ਹੋਈ ਤਿੰਨ ਮੈਚਾਂ ਦੀ ਟੈਸਟ ਲੜੀ ਨੂੰ ਟੀਮ ਇੰਡੀਆ ਨੇ ਜਿੱਤ ਲਿਆ ਅਤੇ ਹੁਣ ਵਨਡੇ ਲੜੀ ਵਿਚ ਦਬਾਅ ਮੇਜਬਾਨ ਸ੍ਰੀਲੰਕਾਈ ਟੀਮ ਉਤੇ ਹੋਵੇਗਾ|
ਟੀਮ ਇੰਡੀਆ ਦੀ ਗੱਲ ਕੀਤੀ ਜਾਵੇ ਤਾਂ ਇੰਗਲੈਂਡ ਵਿਚ ਚੈਂਪੀਅਨ ਟਰਾਫੀ ਵਿਚ ਚੰਗਾ ਪ੍ਰਦਰਸ਼ਨ ਕਰਨ ਤੋਂ ਬਾਅਦ ਉਸ ਨੇ ਵੈਸਟ ਇੰਡੀਜ ਉਤੇ ਫਤਿਹ ਹਾਸਿਲ ਕੀਤੀ| ਇਸ ਦੌਰਾਨ ਟੈਸਟ ਲੜੀ ਵਿਚ ਲਾਜਵਾਬ ਪ੍ਰਦਰਸਨ ਕਰਨ ਤੋਂ ਬਾਅਦ ਟੀਮ ਇੰਡੀਆ ਹੁਣ ਸ੍ਰੀਲੰਕਾ ਨੂੰ ਵਨਡੇ ਵਿਚ ਸਖਤ ਮੁਕਾਬਲੇ ਦੇਣ ਲਈ ਤਿਆਰ ਹੈ|
ਦੂਸਰੇ ਪਾਸੇ ਮੇਜਬਾਨ ਟੀਮ ਸ੍ਰੀਲੰਕਾ ਨੂੰ ਇਹ ਲੜੀ ਹਰ ਹਾਲ ਵਿਚ ਜਿੱਤਣੀ ਹੋਵੇਗੀ ਕਿਉਂਕਿ ਤਿੰਨੋਂ ਟੈਸਟ ਮੈਚਾਂ ਵਿਚ ਟੀਮ ਦਾ ਪ੍ਰਦਰਸਨ ਸਵਾਲਾਂ ਦੇ ਘੇਰੇ ਵਿਚ ਰਿਹਾ ਹੈ|
ICC Champions Trophy 2025 ਲਈ ਸ਼ਡਿਊਲ ਜਾਰੀ
ICC Champions Trophy 2025 ਲਈ ਸ਼ਡਿਊਲ ਜਾਰੀ ਚੰਡੀਗੜ੍ਹ, 25ਦਸੰਬਰ(ਵਿਸ਼ਵ ਵਾਰਤਾ) ਆਈਸੀਸੀ ਚੈਂਪੀਅਨਜ਼ ਟਰਾਫੀ 2025 ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ...