ਕੋਲੰਬੋ, 23 ਅਗਸਤ : ਭਾਰਤ ਤੇ ਸ੍ਰੀਲੰਕਾ ਵਿਚਾਲੇ ਪੰਜ ਮੈਚਾਂ ਦੀ ਲੜੀ ਦਾ ਦੂਸਰਾ ਵਨਡੇ ਕੱਲ੍ਹ ਤੋਂ ਖੇਡਿਆ ਜਾ ਰਿਹਾ ਹੈ| ਪਿਛਲੇ ਮੈਚ ਵਿਚ ਮੇਜਬਾਨ ਟੀਮ ਨੂੰ 9 ਵਿਕਟਾਂ ਨਾਲ ਹਰਾ ਕੇ ਟੀਮ ਇੰਡੀਆ ਨੇ ਵੱਡੀ ਜਿੱਤ ਦਰਜ ਕੀਤੀ ਸੀ, ਉਸ ਤੋਂ ਬਾਅਦ ਹੁਣ ਫਿਰ ਤੋਂ ਟੀਮ ਇੰਡੀਆ ਦੇ ਹੌਸਲੇ ਬੁਲੰਦ ਹਨ|
ਇਸ ਦੌਰਾਨ ਟੀਮ ਇੰਡੀਆ ਦੇ ਸਲਾਮੀ ਬੱਲੇਬਾਜ ਸ਼ਿਖਰ ਧਵਨ ਮਜਬੂਤ ਫਾਰਮ ਵਿਚ ਹੈ| ਇਸ ਤੋਂ ਇਲਾਵਾ ਵਿਰਾਟ ਕੋਹਲੀ ਵੀ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ| ਗੇਂਦਬਾਜੀ ਪੱਖੋਂ ਵੀ ਟੀਮ ਇੰਡੀਆ ਦਾ ਪ੍ਰਦਰਸ਼ਨ ਲਾਜਵਾਬ ਰਿਹਾ ਹੈ|
ਇਸ ਲੜੀ ਵਿਚ ਸਭ ਤੋਂ ਵੱਧ ਦਬਾਅ ਸ੍ਰੀਲੰਕਾਈ ਟੀਮ ਉਤੇ ਹੈ| ਸ੍ਰੀਲੰਕਾਈ ਟੀਮ ਨਾ ਕੇਵਲ ਭਾਰਤ ਕੋਲੋਂ ਟੈਸਟ ਸੀਰੀਜ 3-0 ਨਾਲ ਹਾਰੀ, ਬਲਕਿ ਉਸ ਨੂੰ ਪਹਿਲੇ ਵਨਡੇ ਵਿਚ ਵੀ ਸ਼ਰਮਨਾਕ ਹਾਰ ਦਾ ਮੂੰਹ ਦੇਖਣਾ ਪਿਆ| ਇਸ ਹਾਰ ਤੋਂ ਬਾਅਦ ਸ੍ਰੀਲੰਕਾਈ ਕ੍ਰਿਕਟ ਪ੍ਰੇਮੀ ਬੇਹੱਦ ਦੁਖੀ ਹਨ ਅਤੇ ਬੀਤੇ ਦਿਨ ਉਨ੍ਹਾਂ ਨੇ ਕ੍ਰਿਕਟ ਖਿਡਾਰੀਆਂ ਦੀ ਬੱਸ ਰੋਕ ਕੇ ਨਾਅਰੇਬਾਜੀ ਵੀ ਕੀਤੀ| ਹੁਣ ਦੇਖਣਾ ਇਹ ਹੋਵੇਗਾ ਕਿ ਸ੍ਰੀਲੰਕਾਈ ਟੀਮ ਇਸ ਮੈਚ ਵਿਚ ਕਿੰਨਾ ਕੁ ਦਰਸ਼ਕਾਂ ਦੀਆਂ ਉਮੀਦਾਂ ਉਤੇ ਖਰਾ ਉਤਰ ਪਾਉਂਦੀ ਹੈ|
ICC Champions Trophy 2025 ਲਈ ਸ਼ਡਿਊਲ ਜਾਰੀ
ICC Champions Trophy 2025 ਲਈ ਸ਼ਡਿਊਲ ਜਾਰੀ ਚੰਡੀਗੜ੍ਹ, 25ਦਸੰਬਰ(ਵਿਸ਼ਵ ਵਾਰਤਾ) ਆਈਸੀਸੀ ਚੈਂਪੀਅਨਜ਼ ਟਰਾਫੀ 2025 ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ...