ਭਾਰਤ ਜੋੜੋ ਯਾਤਰਾ ਦਾ ਪੰਜਾਬ ‘ਚ ਦੂਜਾ ਦਿਨ, ਬੁਲੇਟਪਰੂਫ ਸ਼ੀਲਡ ਨਾਲ ਘੇਰੇ ਗਏ ਰਾਹੁਲ ਗਾਂਧੀ
ਕਿਸਾਨ ਦੇ ਘਰ ਪੀਤੀ ਚਾਹ
ਚੰਡੀਗੜ੍ਹ 12 ਜਨਵਰੀ(ਵਿਸ਼ਵ ਵਾਰਤਾ)-ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੂਜੇ ਦਿਨ ਪੰਜਾਬ ਵਿੱਚ ਸ਼ੁਰੂ ਹੋ ਗਈ ਹੈ। ਰਾਹੁਲ ਗਾਂਧੀ ਦੀ ਯਾਤਰਾ ਅੱਜ ਸਮਰਾਲਾ ਚੌਕ ਤੋਂ ਸ਼ੁਰੂ ਹੋਈ। ਉਨ੍ਹਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਨਜ਼ਰ ਆ ਰਹੇ ਹਨ। ਕੱਲ੍ਹ ਲੋਹੜੀ ਕਾਰਨ ਕੋਈ ਯਾਤਰਾ ਨਹੀਂ ਹੋਵੇਗੀ।
ਪੰਜਾਬ ਵਿੱਚ ਯਾਤਰਾ ਦੇ ਦੂਜੇ ਦਿਨ ਵੀ ਬਦਲਾਅ ਕੀਤੇ ਗਏ। ਸੁਰੱਖਿਆ ਕਾਰਨਾਂ ਕਰਕੇ ਸਵੇਰ ਦੇ ਸ਼ੁਰੂਆਤੀ ਸਥਾਨ ਨੂੰ ਜਸਪਾਲੋਂ ਤੋਂ 1 ਕਿਲੋਮੀਟਰ ਦੂਰ ਤਬਦੀਲ ਕਰ ਦਿੱਤਾ ਗਿਆ ਸੀ। 9 ਵਜੇ ਰਾਹੁਲ ਗਾਂਧੀ ਨੇ ਪਹਿਲਾ ਟੀ-ਬ੍ਰੇਕ ਲਿਆ। ਉਹ ਸਾਹਨੇਵਾਲ ਦੇ ਪਿੰਡ ਨੰਦਪੁਰ ਦੇ ਰਹਿਣ ਵਾਲੇ ਇੱਕ ਕਿਸਾਨ ਕਰਮ ਸਿੰਘ ਦੇ ਘਰ ਪਹੁੰਚੇ ।
ਟੀ-ਬ੍ਰੇਕ ਤੋਂ ਬਾਅਦ ਸਵੇਰੇ 9.40 ਵਜੇ ਰਾਹੁਲ ਗਾਂਧੀ ਨੇ ਮੁੜ ਯਾਤਰਾ ਸ਼ੁਰੂ ਕੀਤੀ।ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ 1984 ਦੇ ਦੰਗਾ ਪੀੜਤਾਂ ਨੂੰ ਲੁਧਿਆਣਾ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਦੰਗਾ ਪੀੜਤਾਂ ਨੂੰ ਉਨ੍ਹਾਂ ਦੀ ਕਲੋਨੀ ਸੀਆਰਪੀ ਦੁੱਗਰੀ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਸਮਰਾਲਾ ਚੌਕ ਵਿਖੇ ਵਿਸ਼ਾਲ ਸਟੇਜ ਦਾ ਆਯੋਜਨ ਕੀਤਾ ਜਾ ਰਿਹਾ ਹੈ। ਰਾਹੁਲ ਇੱਥੋਂ ਆਪਣੀ ਗੱਲ ਜਨਤਾ ਦੇ ਸਾਹਮਣੇ ਰੱਖਣਗੇ। ਰਾਹੁਲ ਗਾਂਧੀ 8 ਦਿਨ ਪੰਜਾਬ ‘ਚ ਰਹਿਣਗੇ।