ਭਾਰਤ ‘ਚ ਅਸਮਾਨੋਂ ਵਰ ਰਹੀ ਅੱਗ 4 ਸੂਬਿਆਂ ਚ ਗਈ 54 ਲੋਕਾਂ ਦੀ ਜਾਨ
ਗਰਮੀ ਕਾਰਨ ਮਰਨ ਵਾਲਿਆਂ ‘ਚ 4 ਪੋਲਿੰਗ ਵਰਕਰ ਅਤੇ 1 ਹੋਮਗਾਰਡ ਸ਼ਾਮਲ
ਚੰਡੀਗੜ੍ਹ, 31 ਮਈ (ਵਿਸ਼ਵ ਵਾਰਤਾ):- ਪੂਰੇ ਉੱਤਰੀ ਭਾਰਤ ‘ਚ ਅਸਮਾਨੋਂ ਵਰ ਰਹੀ ਅੱਗ ਕਾਰਨ 54 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਿੱਲੀ ਉੱਤਰ ਪ੍ਰਦੇਸ਼ ਹਰਿਆਣਾ ਅਤੇ ਪੰਜਾਬ ਦੇ ਕਈ ਇਲਾਕਿਆਂ ਚ ਪਾਰਾ 48 ਡਿਗਰੀ ਤੱਕ ਰਿਕਾਰਡ ਕੀਤਾ ਗਿਆ ਹੈ। ਦਿੱਲੀ ‘ਚ ਵੱਧ ਤੋਂ ਵੱਧ ਤਾਪਮਾਨ 52 ਡਿਗਰੀ ਅਤੇ ਨਾਗਪੁਰ ‘ਚ 56 ਡਿਗਰੀ ਤੱਕ ਦਰਜ ਕੀਤਾ ਗਿਆ ਹੈ। ਇਸ ਵਾਰ ਪੈ ਰਹੀ ਗਰਮੀ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਸਿਰਫ ਬਿਹਾਰ ਝਾੜਖੰਡ ਉੜੀਸਾ ਅਤੇ ਮਹਾਰਾਸ਼ਟਰਾ ‘ਚ ਗਰਮੀ ਕਾਰਨ 54 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ।
ਓਡੀਸ਼ਾ ‘ਚ 7 ਘੰਟਿਆਂ ‘ਚ ਗਰਮੀ ਨਾਲ 6 ਔਰਤਾਂ ਸਮੇਤ 10 ਲੋਕਾਂ ਦੀ ਮੌਤ ਹੋ ਗਈ, ਜਦਕਿ ਬਿਹਾਰ ‘ਚ ਪਿਛਲੇ 24 ਘੰਟਿਆਂ ‘ਚ ਗਰਮੀ ਨੇ 21 ਲੋਕਾਂ ਦੀ ਜਾਨ ਲੈ ਲਈ। ਝਾਰਖੰਡ ਵਿੱਚ, ਪਿਛਲੇ 36 ਘੰਟਿਆਂ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ , ਜਦੋਂ ਕਿ ਨਾਗਪੁਰ ਵਿੱਚ, 24 ਮਈ ਤੋਂ 30 ਮਈ ਦਰਮਿਆਨ 20 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਉੜੀਸਾ ਦੇ ਰੁੜਕੇਲਾ ਦੇ ਸਰਕਾਰੀ ਹਸਪਤਾਲ ‘ਚ 6 ਔਰਤਾਂ ਨੂੰ ਗਰਮੀ ਕਾਰਨ ਬੇਹੋਸ਼ ਹੋਣ ਦੇ ਚਲਦਿਆਂ ਭਰਤੀ ਕਰਵਾਇਆ ਗਿਆ। ਔਰੰਗਾਬਾਦ ‘ਚ ਗਰਮੀ ਕਰਨ ਹਸਪਤਾਲ ‘ਚ ਭਰਤੀ ਹੋਏ 20 ਲੋਕਾਂ ਦੀ ਮੌਤ ਦਾ ਖ਼ਬਰ ਸਾਹਮਣੇ ਆਈ ਹੈ। ਵੱਖੋ ਵੱਖਰੇ ਸੂਬਿਆਂ ਦੇ ਸਿਹਤ ਵਿਭਾਗਾਂ ਵੱਲੋ ਲੋਕਾਂ ਨੂੰ ਗਰਮੀ ਤੋਂ ਬਚਣ ਲਈ ਖਾਸ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ।