ਭਾਰਤ-ਆਸਟ੍ਰੇਲੀਆ ਵਿਚਾਲੇ ਦੂਜੇ ਟੈਸਟ ਦਾ ਅੱਜ ਤੀਜਾ ਦਿਨ
ਚੰਡੀਗੜ੍ਹ, 19 ਫਰਵਰੀ (ਵਿਸ਼ਵ ਵਾਰਤਾ) : ਬਾਰਡਰ ਗਾਵਸਕਰ ਟਰਾਫੀ ਦੇ ਦੂਜੇ ਟੈਸਟ ਦਾ ਅੱਜ ਤੀਜਾ ਦਿਨ ਹੈ,ਤੀਜੇ ਦਿਨ ਦਾ ਖੇਡ ਅੱਜ ਸਵੇਰੇ 9:30 ਵਜੇ ਸ਼ੁਰੂ ਹੋਵੇਗਾ। ਮੈਚ ਰੋਮਾਂਚਕ ਸਥਿਤੀ ਵਿਚ ਪਹੁੰਚ ਗਿਆ ਹੈ। ਆਸਟ੍ਰੇਲੀਆ ਨੇ ਪਹਿਲੀ ਪਾਰੀ ‘ਤੇ 1 ਦੌੜਾਂ ਦੀ ਬੜ੍ਹਤ ਹਾਸਲ ਕਰਨ ਤੋਂ ਬਾਅਦ ਦੂਜੇ ਦਿਨ ਸਟੰਪ ਤੱਕ ਆਪਣੀ ਦੂਜੀ ਪਾਰੀ ‘ਚ ਇਕ ਵਿਕਟ ‘ਤੇ 61 ਦੌੜਾਂ ਬਣਾ ਲਈਆਂ ਸਨ। ਟਰੈਵਿਸ ਹੈੱਡ ਅਤੇ ਮਾਰਨਸ ਲੈਬੁਸ਼ਗਨ ਅਜੇਤੂ ਹਨ। ਕੁੱਲ ਬੜ੍ਹਤ 62 ਦੌੜਾਂ ਤੱਕ ਪਹੁੰਚ ਗਈ ਹੈ। ਆਸਟਰੇਲੀਆ ਵੱਲੋਂ ਟ੍ਰੈਵਿਸ ਹੈੱਡ 39 ਅਤੇ ਮਾਰਨਸ ਲਾਬੂਸ਼ੇਨ 16 ਦੌੜਾਂ ਬਣਾ ਕੇ ਖੇਡ ਰਹੇ ਹਨ।
ਦੂਜੀ ਪਾਰੀ ਵਿੱਚ ਆਸਟਰੇਲੀਆ ਨੇ ਹੁਣ ਤੱਕ ਤੇਜ਼ ਦੌੜਾਂ ਬਣਾਈਆਂ ਹਨ ਅਤੇ ਮੈਚ ਦੇ ਤੀਜੇ ਦਿਨ ਕੰਗਾਰੂ ਟੀਮ ਵੱਡਾ ਸਕੋਰ ਬਣਾਉਣਾ ਚਾਹੇਗੀ। ਜੇਕਰ ਭਾਰਤ ਦੇ ਸਾਹਮਣੇ 200 ਦੌੜਾਂ ਦਾ ਟੀਚਾ ਹੈ ਤਾਂ ਟੀਮ ਇੰਡੀਆ ਨੂੰ ਚੌਥੀ ਪਾਰੀ ‘ਚ ਇਸ ਨੂੰ ਹਾਸਲ ਕਰਨ ‘ਚ ਮੁਸ਼ਕਲ ਆ ਸਕਦੀ ਹੈ।