ਭਾਰਤੀ ਸਿੰਘ ਤੋਂ ਬਾਅਦ ਹੁਣ ਸਾਬਕਾ ਆਈਪੀਐਸ ਅਧਿਕਾਰੀ ਕਿਰਨ ਬੇਦੀ ਦੇ ਸਰਦਾਰਾਂ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਛਿੜਿਆ ਵਿਵਾਦ
ਚੰਡੀਗੜ੍ਹ,14 ਜੂਨ(ਵਿਸ਼ਵ ਵਾਰਤਾ)- ਇੱਕ ਬੁੱਕ ਲਾਂਚ ਪ੍ਰੋਗਰਾਮ ਦੌਰਾਨ ਕਿਰਨ ਬੇਦੀ ਵੱਲੋਂ ਸਰਦਾਰਾਂ ਬਾਰੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ। ਦਰਅਸਲ ਕਿਰਨ ਬੇਦੀ ਨੇ ਮਜ਼ਾਕੀਆ ਲਹਿਜ਼ੇ ਵਿੱਚ 12 ਵਜੇ ਦਾ ਜਿਕਰ ਕਰਦਿਆਂ ਸਰਦਾਰਾਂ ਬਾਰੇ ਟਿੱਪਣੀ ਕੀਤੀ ਹੈ। ਜਿਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੱਖ ਵੱਖ ਲੋਕਾਂ ਵੱਲੋਂ ਇਸ ਤੇ ਇਤਰਾਜ਼ ਜਤਾਇਆ ਹੈ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਟਵੀਟ ਕਰਦਿਆਂ ਬਿਆਨ ਦੀ ਨਿਖੇਧੀ ਕੀਤੀ ਹੈ।
Shocking and shameful to crack a joke on a community that too when you are a Punjabi yourself@thekiranbedi must apologise for hurting sentiments of Sikh community. Or we will understand that @BJP4India has tasked its leaders for the particular job.
— Amarinder Singh Raja Warring (@RajaBrar_INC) June 14, 2022