ਭਾਰਤੀ ਯਾਤਰੀਆਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਲਈ ਹੁਣ ਨਹੀਂ ਹੋਵੇਗੀ ਕਿਸੇ ਤੀਜੇ ਦੇਸ਼ ਤੋਂ ਟੈਸਟ ਕਰਵਾਉਣ ਜਰੂਰਤ
ਕੈਨੇਡਾ ਸਰਕਾਰ ਨੇ ਕੀਤਾ ਵੱਡਾ ਐਲਾਨ
ਚੰਡੀਗੜ੍ਹ,29 ਜਨਵਰੀ(ਵਿਸ਼ਵ ਵਾਰਤਾ)- ਕੈਨੇਡਾ ਸਰਕਾਰ ਨੇ ਭਾਰਤ ਵਾਸੀਆਂ ਨੂੰ ਇਕ ਵੱਡੀ ਰਾਹਤ ਦਿੰਦੇ ਹੋਏ ਇਹ ਐਲਾਨ ਕਰ ਦਿੱਤਾ ਹੈ ਕਿ ਹੁਣ ਭਾਰਤ ਤੋਂ ਕੈਨੇਡਾ ਜਾਣ ਵਾਲੇ ਯਾਤਰੀਆਂ ਨੂੰ ਕਿਸੇ ਤੀਜੇ ਦੇਸ਼ ਤੋਂ ਕੋਵਿਡ ਦਾ ਨਾਕਾਰਾਤਮਕ ਪ੍ਰੀ-ਡਿਪਾਰਚਰ ਟੈਸਟ ਕਰਵਾਉਣ ਦੀ ਲੋੜ ਨਹੀਂ ਹੋਵੇਗੀ। ਦੱਸ ਦਈਏ ਕਿ ਪਹਿਲਾਂ ਭਾਰਤੀਆਂ ਨੂੰ ਕੈਨੇਡਾ ਵਿੱਚ ਦਾਖਲ਼ ਹੋਣ ਤੋਂ ਪਹਿਲਾਂ ਕਿਸੇ ਤੀਜੇ ਦੇਸ਼ ਵਿੱਚ ਕੋਵਿਡ ਟੈਸਟ ਕਰਵਾਉਣਾ ਪੈਂਦਾ ਸੀ।ਜਿਸ ਦੇ ਨੈਗੇਟਿਵ ਆਉਣ ਤੇ ਹੀ ਕੈਨੇਡਾ ਵਿੱਚ ਐਂਟਰ ਹੋਣ ਦਿੱਤਾ ਜਾਂਦਾ ਸੀ। ਹੁਣ ਭਾਰਤੀਆਂ ਨੂੰ ਕਿਸੇ ਤੀਜੇ ਦੇਸ਼ ਤੋਂ ਟੈਸਟ ਕਰਵਾਉਣ ਦੀ ਲੋੜ ਨਹੀਂ ਹੋਵੇਗੀ।