ਟੋਕਿਓ ਉਲੰਪਿਕ 2020
ਭਾਰਤੀ ਮਹਿਲਾ ਹਾੱਕੀ ਟੀਮ ਦੀ ਲਗਾਤਾਰ ਦੂਜੀ ਹਾਰ
ਚੰਡੀਗੜ੍ਹ,26 ਜੁਲਾਈ(ਵਿਸ਼ਵ ਵਾਰਤਾ) ਆਪਣਾ ਪਹਿਲਾ ਮੈਚ ਬੁਰੀ ਤਰ੍ਹਾਂ ਨਾਲ ਹਾਰਨ ਤੋਂ ਬਾਅਦ ਜਿੱਤ ਦੀ ਤਲਾਸ਼ ਕਰ ਰਹੀ ਭਾਰਤੀ ਮਹਿਲਾ ਹਾੱਕੀ ਟੀਮ ਨੂੰ ਅੱਜ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੂੰ ਜਰਮਨੀ ਨੇ 2-0 ਦੇ ਫਰਕ ਨਾਲ ਹਰਾ ਦਿੱਤਾ ਹੈ। ਜਰਮਨੀ ਲਈ 12ਵੇਂ ਅਤੇ 35ਵੇਂ ਮਿੰਟ ਵਿੱਚ ਲੋਰੇਨਜ਼ ਅਤੇ ਸ਼ਰੋਜਰ ਨੇ ਗੋਲ ਕੀਤੇ।