ਜਲੰਧਰ, 18 ਸਤੰਬਰ(ਵਿਸ਼ਵ ਵਾਰਤਾ): ਆਪਣੇ ਵਿਛੜੇ ਨਜ਼ਦੀਕੀ ਸਾਥੀ ਅਰਜਨ ਸਿੰਘ ਦੀ ਯਾਦ ਤਾਜ਼ੀ ਕਰਦਿਆਂ ਸਾਬਕਾ ਉਪ ਰਾਜਪਾਲ ਪੁਡੂਚੇਰੀ ਇਕਬਾਲ ਸਿੰਘ ਨੇ ਕਿਹਾ ਸਵਰਗੀ ਅਰਜਨ ਸਿੰਘ ਇਹੋ ਜਹੇ ਵਿਲੱਖਣ ਜਰਨੈਲ ਸਨ ਜਿਨਾਂ ਨੂੰ ਦੁਨੀਆਂ ਭਰ ਦੀਆਂ ਫੌਜਾਂ ਬਾਰੇ ਬੜੀ ਢੁੰਗਾਈ ਤਕ ਜਾਣਕਾਰੀ ਸੀ। ਉਨ੍ਹਾਂ ਦੱਸਿਆ ਕਿ ਅਰਜਨ ਸਿੰਘ ਦੀ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਲਈ ਵੀ ਵੱਡੀ ਦੇਣ ਹੈ। ਯਾਦਾਂ ਨੂੰ ਤਾਜ਼ਾ ਕਰਦਿਆਂ ਇਕਬਾਲ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪਹਿਲੀ ਮੁਲਾਕਾਤ ਰਾਸ਼ਟਰਪਤੀ ਭਵਨ ਵਿੱਚ ਹੋਏ ਇਕ ਕੀਰਤਨ ਦਰਬਾਰ ਵਿੱਚ ਹੋਈ ਸੀ ਅਤੇ ਪਹਿਲੀ ਮੁਲਾਕਾਤ ਵਿੱਚ ਹੀ ਅਰਜਨ ਸਿੰਘ ਬੜੇ ਨਿੱਘੀ ਸ਼ਖ਼ਸੀਅਤ ਸਾਬਿਤ ਹੋਏ। ਉਹਨਾਂ ਨੇ ਆਪਣੀ ਫੌਜ ਵਿਰਾਸਤ ਨੂੰ ਜੋਸ਼ੀਲੇ ਢੰਗ ਨਾਲ ਅਗੇ ਵਧਾਇਆ ਤੇ ਭਾਰਤੀ ਫੌਜ ਦੇ ਚੋਣਵੇ ਕਮਾਂਡਰਾਂ ਵਿੱਚ ਸ਼ਾਮਿਲ ਹੋਏ। ਇਕਬਾਲ ਸਿੰਘ ਨੇ ਦੱਸਿਆ ਕਿ ਮਾਰਸ਼ਲ ਅਰਜਨ ਸਿੰਘ ਬੜੇ ਖਿੜੇ ਸੁਭਾ ਵਾਲੇ ਸਨ ਅਤੇ ਪੰਜਾਬੀ ਸਾਹਿਤ ਵਾਸਤੇ ਉਹਨਾਂ ਦੇ ਦਿਲ ਵਿੱਚ ਵੱਡਾ ਸਥਾਨ ਸੀ. ਫੌਜ ਵਿਚੋਂ ਸੇਵਾਮੁਕਤੀ ਤੋਂ ਪਿੱਛੋਂ ਵੀ ਉਹ ਜਿੰਨੇ ਵੱਡੇ ਅਹੁਦਿਆਂ ਤੇ ਰਹੇ ਓਥੇ ਆਪਣੀ ਵਿਲੱਖਣ ਛਾਪ ਛੱਡੀ। ਇਸ ਮੌਕੇ ਇਕਬਾਲ ਸਿੰਘ ਨੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਸਵਰਗੀ ਮਾਰਸ਼ਲ ਅਰਜਨ ਸਿੰਘ ਦੇ ਅਕਾਲ ਚਲਾਣੇ ਸੰਬੰਧੀ ਐਲਾਨ ਤਹਿਤ ਤਿੰਨ ਦਿਨ ਦੇ ਸੋਗ ਦੀ ਹਿਮਾਇਤ ਕਰਦਿਆਂ ਇਸ ਨੂੰ ਵਿਛੜੀ ਸ਼ਕਸੀਅਤ ਦੇ ਸਨਮਾਨ ਚ ਢੁਕਵਾਂ ਫੈਸਲਾ ਦੱਸਿਆ। ਇਸ ਮੌਕੇ ਇਕਬਾਲ ਸਿੰਘ ਜਿਹਨਾਂ ਨੂੰ ਗਲੋਬਲ ਪੰਜਾਬੀ ਸੋਸਾਇਟੀ ਵਲੋਂ ਲਾਈਫ ਟਾਈਮ ਅਚੀਵਮੈਂਟ ਜੇਹਾ ਵਡਮੁੱਲਾ ਸਨਮਾਨ ਦੇ ਕੇ ਸਨਮਾਨਿਆ ਗਿਆ।
Punjab: ਮੁੱਖ ਮੰਤਰੀ ਵੱਲੋਂ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ
Punjab: ਮੁੱਖ ਮੰਤਰੀ ਵੱਲੋਂ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਚੰਡੀਗੜ੍ਹ, 14 ਨਵੰਬਰ...