ਟੋਕਿਓ ਓਲੰਪਿਕ 2020
ਭਾਰਤੀ ਪਹਿਲਵਾਨ ਸੋਨਮ ਮਲਿਕ ਓਲੰਪਿਕ ਤੋਂ ਬਾਹਰ
ਮੰਗੋਲਿਆ ਦੀ ਪਹਿਲਵਾਨ ਹੱਥੋਂ ਮਿਲੀ ਕਰਾਰੀ ਹਾਰ
ਚੰਡੀਗੜ੍ਹ, 3ਅਗਸਤ(ਵਿਸ਼ਵ ਵਾਰਤਾ)- ਭਾਰਤੀ ਪਹਿਲਵਾਨ ਸੋਨਮ ਮਲਿਕ ਟੋਕਿਓ ਓਲੰਪਿਕ ਦੇ 12 ਵੇਂ ਦਿਨ ਫ੍ਰੀਸਟਾਈਲ 62 ਕਿਲੋਗ੍ਰਾਮ ਭਾਰ ਵਰਗ ਵਿੱਚ ਪਹਿਲੇ ਦੌਰ ਵਿੱਚ ਹਾਰ ਗਈ। ਉਸਨੂੰ ਮੰਗੋਲੀਆਈ ਪਹਿਲਵਾਨ ਬੋਲੋਰਟੁਆ ਖੁਰੇਲਖੂ ਨੇ ਹਰਾਇਆ । ਜੇਕਰ ਮੰਗੋਲੀਆਈ ਪਹਿਲਵਾਨ ਫਾਈਨਲ ਵਿੱਚ ਪਹੁੰਚ ਜਾਂਦੀ ਤਾਂ ਸੋਨਮ ਨੂੰ ਰੀਪੇਚੇਜ ਰਾਊਂਡ ਰਾਹੀਂ ਕਾਂਸੀ ਤਮਗਾ ਜਿੱਤਣ ਦਾ ਮੌਕਾ ਮਿਲ ਸਕਦਾ ਸੀ। ਪਰ ਮੰਗੋਲਿਆਈ ਪਹਿਲਵਾਨ ਵੀ ਆਪਣਾ ਅਗਲਾ ਰਾਊਂਡ ਹਾਰ ਗਈ। ਜਿਸ ਕਾਰਨ ਭਾਰਤੀ ਪਹਿਲਵਾਨ ਸੋਨਮ ਮਲਿਕ ਹੁਣ ਟੋਕਿਓ ਓਲੰਪਿਕ ਵਿੱਚੋਂ ਬਾਹਰ ਹੋ ਗਈ ਹੈ।
ਜਾਣਕਾਰੀ ਅਨੁਸਾਰ 19 ਸਾਲ ਦੀ ਸੋਨਮ ਮੈਚ ਦੀ ਸ਼ੁਰੂਆਤ ਵਿੱਚ ਮੋਹਰੀ ਸੀ, ਪਰ ਬੋਲੋਰਟੂਆ ਨੇ ਵਾਪਸੀ ਕਰਦਿਆਂ ਸਕੋਰ 2-2 ਨਾਲ ਬਰਾਬਰ ਕਰ ਦਿੱਤਾ। ਮੰਗੋਲੀਆਈ ਪਹਿਲਵਾਨ ਨੂੰ 2 ਤਕਨੀਕੀ ਅੰਕ ਮਿਲੇ। ਉਸਨੇ ਪਿਛਲੇ ਕੁਝ ਸਕਿੰਟਾਂ ਵਿੱਚ ਅੰਕ ਹਾਸਲ ਕਰਨ ਅਤੇ ਇੱਕ ਵਾਰ ਵਿੱਚ ਵਧੇਰੇ ਅੰਕ ਪ੍ਰਾਪਤ ਕਰਨ ਦੇ ਅਧਾਰ ਤੇ ਜਿੱਤ ਪ੍ਰਾਪਤ ਕੀਤੀ ਸੀ।