ਭਾਰਤੀ ਜਨਤਾ ਪਾਰਟੀ ਕਿਸਾਨਾਂ ਨਾਲ ਖ਼ੂਨੀ ਟਕਰਾਓ ਪੈਦਾ ਕਰਕੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨਾ ਚਾਹੁੰਦੀ ਹੈ : ਭੋਮਾ
15 ਜੁਲਾਈ ਨੂੰ ਵੱਧ ਰਹੀ ਮਹੰਗਾਈ ਵਿਰੁੱਧ ਡਿਪਟੀ ਕਮਿਸ਼ਨਰਾਂ ਨੂੰ ਮੈਮੋਰੰਡਮ ਦਿੱਤੇ ਜਾਣਗੇ
ਚੰਡੀਗੜ੍ਹ,14 ਜੁਲਾਈ :ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਸ ਮਨਜੀਤ ਸਿੰਘ ਭੋਮਾ ਨੇ ਅੱਜ ਇਥੇ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਭਾਰਤੀ ਜਨਤਾ ਪਾਰਟੀ ਤੇ ਵੱਡਾ ਹਮਲਾ ਬੋਲਦਿਆਂ ਦੋਸ਼ ਲਾਇਆ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਕੇਂਦਰ ਦੀ ਮੋਦੀ ਸਰਕਾਰ ਤੇ ਦਬਾਅ ਪਾ ਕੇ ਕਿਸਾਨਾਂ ਦੇ ਮਸਲੇ ਹੱਲ ਕਰਵਾਉਣ ਦੀ ਬਜਾਏ ਕਿਸਾਨਾਂ ਨਾਲ ਟਕਰਾਅ ਪੈਦਾ ਕਰਕੇ ਪੰਜਾਬ ਦੀ ਅਮਨ-ਸ਼ਾਂਤੀ ਨੂੰ ਖ਼ਤਰਾ ਦੱਸਕੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦਾ ਰਾਹ ਪੱਧਰਾ ਕਰ ਰਹੀਂ ਹੈ । ਕਿਉਂਕਿ ਕਿਸਾਨ ਮਾਰੂ ਕਨੂੰਨਾਂ ਭਾਰਤੀ ਜਨਤਾ ਪਾਰਟੀ ਦੀ ਸਾਰੇ ਭਾਰਤ ਤੇ ਖ਼ਾਸ ਕਰਕੇ ਪੰਜਾਬ ਵਿੱਚ ਸਿਆਸੀ ਹਾਲਤ ਪਾਣੀਂ ਤੋਂ ਵੀ ਪਤਲੀ ਹੈ ।ਉਹਨਾਂ ਕਿਹਾ ਭਾਰਤੀ ਜਨਤਾ ਪਾਰਟੀ ਹਮੇਸ਼ਾ ਪੰਜਾਬ ਵਿਰੋਧੀ ਸਟੈਂਡ ਲੈਂਦੀ ਰਹੀ ਹੈ । ਉਹ ਭਾਵੇਂ ਪੰਜਾਬੀ ਭਾਸ਼ਾ ਦੀ ਗੱਲ ਹੋਵੇ ਜਾਂ ਪੰਜਾਬੀ ਸੂਬੇ ਦੇ ਮੋਰਚੇ ਦੀ , ਇਸ ਤੋਂ ਵੀ ਅੱਗੇ ਧਰਮ ਯੁੱਧ ਮੋਰਚੇ ਦਾ ਵਿਰੋਧ , ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਲਈ ਇੰਦਰਾਂ ਗਾਂਧੀ ਨੂੰ ਉਕਸਾਉਣਾ , ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਸਮੇਂ ਲੱਡੂ ਵੰਡਣਾ , ਬਾਅਦ ਵਿੱਚ ਲੰਮਾ ਸਮਾਂ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਰੱਖਣ ਲਈ ਕੇਂਦਰ ਸਰਕਾਰ ਤੇ ਦਬਾਅ ਬਣਾਈ ਰੱਖਣਾ ਮੁੱਕਦੀ ਗੱਲ ਹਰ ਮੋੜ ਤੇ ਪੰਜਾਬ ਦੇ ਹਿੱਤਾਂ ਦਾ ਵਿਰੋਧ ਕਰਨ ਦੀ ਜਿਵੇਂ ਭਾਰਤੀ ਜਨਤਾ ਪਾਰਟੀ ਨੇ ਕਸਮ ਖਾ ਰੱਖੀਂ ਹੋਵੇ ।
ਇਸ ਦੀ ਤਾਜ਼ਾ ਮਿਸਾਲ ਇਹ ਹੈ ਅੰਤਰਰਾਸ਼ਟਰੀ ਪੱਧਰ ਤੇ ਬਹੁਤ ਸਾਰੇ ਦੇਸ਼ ਤੇ ਲੋਕ ਭਾਰਤ ਦੇ ਕਿਸਾਨਾਂ ਦੇ ਸੰਘਰਸ਼ ਦੀ ਭਰਵੀਂ ਹਮਾਇਤ ਕਰ ਰਹੇ ਹਨ ਪਰ ਇਥੇ ਦੀਵੇ ਥੱਲੇ ਹਨੇਰਾ ਹੈ ਭਾਰਤੀ ਜਨਤਾ ਪਾਰਟੀ ਹੁਣ ਧਰਮ ਯੁੱਧ ਮੋਰਚਾ ਨੂੰ ਕੁਚਲਣ ਵਾਂਗ ਕਿਸਾਨਾਂ ਦੇ ਸੰਘਰਸ਼ ਨੂੰ ਕੁਚਲਣ ਦੀਆਂ ਅੰਦਰ ਖਾਤੇ ਵੱਡੇ ਪੱਧਰ ਤੇ ਤਿਆਰੀਆਂ ਮੁਕੰਮਲ ਕਰ ਰਹੀ ਹੈ । ਇਸੇ ਦੀ ਕੜੀ ਵਜੋਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਿਸਾਨਾਂ ਨਾਲ ਆਨੇ ਬਹਾਨੇ ਟਕਰਾਅ ਪੈਦਾ ਕਰਕੇ ਖ਼ੂਨ ਖ਼ਰਾਬਾ ਕਰਕੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਉਣ ਦਾ ਮੁੱਢ ਬੰਨ੍ਹ ਰਹੀ ਹੈ । ਜਿਸ ਦਾ ਪੰਜਾਬ ਨੇ ਪਹਿਲਾਂ ਹੀ ਲੰਮਾਂ ਸਮਾਂ ਖਮਿਆਜ਼ਾ ਭੁਗਤਿਆਂ ਹੈ । ਭਾਰਤੀ ਜਨਤਾ ਪਾਰਟੀ ਦੀ ਪੰਜਾਬ ਪ੍ਰਤੀ ਹਮੇਸ਼ਾ ਇਹ ਨੀਤੀ ਰਹੀ ਹੈ ਕਿ ਜਿੰਨਾਂ ਚਿਰ ਅਸੀਂ ਪੰਜਾਬ ਦੇ ਸਿਆਸੀ ਮੈਦਾਨ ਵਿੱਚ ਆਪ ਨਹੀਂ ਖੇਡ ਸਕਦੇ ਉਹਨੀਂ ਦੇਰ ਰਾਸ਼ਟਰਪਤੀ ਰਾਜ ਥੱਲੇ ਬਾਕੀ ਸਿਆਸੀ ਪਾਰਟੀਆਂ ਨੂੰ ਵੀ ਨਾ ਖੈਡਣ ਦਿਉਂ । ਪਰ ਇਹ ਵੀ ਕੌੜਾ ਸੱਚ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਭਾਵੇਂ ਉਹ ਰਾਸ਼ਟਰਪਤੀ ਰਾਜ ਵੀ ਦਾ ਕੇ ਵੇਖ ਲਵੇ ਪਹਿਲੀ ਗੱਲ ਉਹ ਕਿਸਾਨਾਂ ਦਾ ਸੰਘਰਸ਼ ਫੇਲ੍ਹ ਨਹੀਂ ਕਰ ਸਕਦੀ ਦੂਸਰਾ ਉਹ ਪੰਜਾਬ ਦਾ ਲੰਬੜਦਾਰ ਕਦੇ ਵੀ ਨਹੀਂ ਬਣ ਸਕਦੀ । ਬਿਆਨ ਦੇ ਅਖੀਰ ਵਿੱਚ ਉਹਨਾਂ ਕਿਹਾ ਵੱਧ ਰਹੀ ਮਹੰਗਾਈ ਵਿਰੁੱਧ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਸੰਯੁਕਤ ਅਕਾਲੀ ਦਲ ਵਲੋਂ। 15 ਜੁਲਾਈ ਨੂੰ ਮੈਮੋਰੰਡਮ ਦਿੱਤੇ ਜਾ ਰਹੇ ਹਨ ।