ਭਾਰਤੀ ਚੋਣ ਕਮਿਸ਼ਨ ਦੇ ਆਬਜਰਵਰਾਂ ਦੀ ਮੌਜੂਦਗੀ ਵਿਚ ਹੋਈ ਪੋਲਿੰਗ ਸਟਾਫ ਦੀ ਰੈਂਡੇਮਾਈਜੇਸ਼ਨ
ਕਪੂਰਥਲਾ, 2 ਫਰਵਰੀ(ਵਿਸ਼ਵ ਵਾਰਤਾ)-ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਭਾਰਤੀ ਚੋਣ ਕਮਿਸ਼ਨ ਵਲੋਂ ਨਿਯੁਕਤ ਆਬਜਰਵਰਾਂ ਸ੍ਰੀ ਅਸ਼ਵਨੀ ਕੁਮਾਰ ਯਾਦਵ, ਸ੍ਰੀ ਸੁਧਾਕਰ ਤੇਲੰਗ ਤੇ ਸ੍ਰੀ ਸ਼ਿਵ ਰਾਜ ਐਸ ਪਾਟਿਲ ਦੀ ਨਿਗਰਾਨੀ ਹੇਠ ਅੱਜ ਕਪੂਰਥਲਾ ਜਿਲ੍ਹੇ ਦੇ ਸਾਰੇ 4 ਵਿਧਾਨ ਸਭਾ ਹਲਕਿਆਂ ਲਈ ਪੋਲਿੰਗ ਸਟਾਫ ਦੀ ਰੈਂਡੈਮਾਈਜੇਸ਼ਨ ਕੀਤੀ ਗਈ।
ਜਿਲ੍ਹਾ ਚੋਣ ਅਫਸਰ ਸ਼੍ਰੀਮਤੀ ਦੀਪਤੀ ਉੱਪਲ ਨੇ ਆਬਜਰਵਰਾਂ ਨੂੰ ਪੋਲਿੰਗ ਸਟਾਫ ਦੀ ਵੰਡ ਅਤੇ ਤਾਇਨਾਤੀ ਬਾਰੇ ਜਾਣਕਾਰੀ ਦਿੱਤੀ ਜਦਕਿ ਐਨ.ਆਈ.ਸੀ. ਦੇ ਅਧਿਕਾਰੀਆਂ ਵਲੋਂ ਪੋਲਿੰਗ ਸਟਾਫ ਦੀ ਤਾਇਨਾਤੀ ਲਈ ਰੈਂਡੇਮਾਈਜੇਸ਼ਨ ਮੌਕੇ ’ਤੇ ਕਰਕੇ ਦਿਖਾਈ ਗਈ।
ਜਿਲ੍ਹੇ ਵਿਚ ਚਾਰ ਵਿਧਾਨ ਸਭਾ ਹਲਕਿਆਂ ਲਈ ਬਣਾਏ ਗਏ 793 ਪੋਲਿੰਗ ਬੂਥਾਂ ਲਈ ਕੋਵਿਡ ਦੇ ਕਾਰਨ ਵਾਧੂ ਸਟਾਫ ਵੀ ਤਾਇਨਾਤ ਕੀਤਾ ਗਿਆ ਹੈ।