ਨਵੀਂ ਦਿੱਲੀ— ਕਰੀਬ ਚਾਰ ਸਾਲ ਪਹਿਲਾਂ ਦੁਨੀਆ ਦੀਆਂ ਨਜ਼ਰਾਂ ਸਚਿਨ ਤੇਂਦੁਲਕਰ ਦੇ ਆਖਰੀ ਟੈਸਟ ਸੀਰੀਜ਼ ਉੱਤੇ ਸਨ। ਇਸ ਦੌਰਾਨ ਦੋ ਅਜਿਹੇ ਖਿਡਾਰੀਆਂ ਦਾ ਟੈਸਟ ਕ੍ਰਿਕਟ ਵਿਚ ਡੈਬਿਊ ਹੋਇਆ, ਜੋ ਭਾਰਤ ਦਾ ਭਵਿੱਖ ਸਾਬਤ ਹੋਏ। ਨਵੰਬਰ 2013 ਵਿਚ ਵੈਸਟਇੰਡੀਜ ਦੀ ਟੀਮ ਭਾਰਤ ਦੌਰੇ ਉੱਤੇ ਆਈ। ਦੋ ਟੈਸਟ ਮੈਚਾਂ ਦੀ ਸੀਰੀਜ ਦਾ ਪਹਿਲਾ ਟੈਸਟ ਕੋਲਕਾਤਾ ਵਿਚ ਖੇਡਿਆ ਗਿਆ। 6 ਨਵੰਬਰ ਨੂੰ ਸ਼ੁਰੂ ਹੋਏ ਉਸ ਟੈਸਟ ਮੈਚ ਵਿਚ ਜਿੱਥੇ ਰੋਹਿਤ ਸ਼ਰਮਾ ਨੇ ਸੈਂਕੜਾ ਲਗਾ ਕੇ ਆਪਣੇ ਡੈਬਿਊ ਨੂੰ ਯਾਦਗਾਰ ਬਣਾਇਆ, ਉਥੇ ਹੀ ਇਕ ਹੋਰ ਕ੍ਰਿਕਟਰ ਨੇ ਡੈਬਿਊ ਕਰਦੇ ਹੋਏ ਹਲਚਲ ਮਚਾ ਦਿੱਤਾ। ਤਦ 23 ਸਾਲ ਦੇ ਉਸ ਖਤਰਨਾਕ ਤੇਜ ਗੇਂਦਬਾਜ ਨੇ ਆਪਣਾ ਨਾਮ ਰਿਕਾਰਡ ਬੁੱਕ ਵਿੱਚ ਦਰਜ ਕਰਾ ਲਿਆ। ਜੀ ਹਾਂ, ਗੱਲ ਹੋ ਰਹੀ ਹੈ ਮੁਹੰਮਦ ਸ਼ਮੀ ਦੀ। ਅੱਜ (3 ਸਤੰਬਰ) ਉਨ੍ਹਾਂ ਦਾ ਜਨਮ ਦਿਨ ਹੈ। ਉਹ 27 ਸਾਲ ਦੇ ਹੋ ਗਏ ਹਨ।
Cricket News : ਭਾਰਤ ਨੇ ਤੀਜੇ ਟੀ-20 ‘ਚ ਦੱਖਣੀ ਅਫਰੀਕਾ ਨੂੰ ਹਰਾਇਆ
Cricket News : ਭਾਰਤ ਨੇ ਤੀਜੇ ਟੀ-20 'ਚ ਦੱਖਣੀ ਅਫਰੀਕਾ ਨੂੰ ਹਰਾਇਆ ਚੰਡੀਗੜ੍ਹ, 14ਨਵੰਬਰ(ਵਿਸ਼ਵ ਵਾਰਤਾ)ਭਾਰਤ ਨੇ ਤੀਜੇ ਟੀ-20 ਵਿੱਚ...