ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ ਵਿੱਚੋਂ ਕੱਢੇ ਗਏ 4 ਆਗੂ
ਮੁਹਾਲੀ 3 ਫਰਵਰੀ(ਵਿਸ਼ਵ ਵਾਰਤਾ ਬਿਊਰੋ)- : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਚਾਰ ਆਗੂਆਂ ਨੂੰ ਯੂਨੀਅਨ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਪਾਰਟੀ ਵਿੱਚੋਂ ਬਾਹਰ ਦਾ ਰਾਸਤਾ ਦਿਖਾ ਦਿੱਤਾ । ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿਚ ਕਿਸਾਨ ਯੂਨੀਅਨ ਦੇ ਵਿਰੋਧ ਵਿਚ ਗਤੀਵਿਧੀਆਂ ਕਰਨ ਵਾਲੇ 4 ਵਿਅਕਤੀਆਂ ਨੂੰ ਯੂਨੀਅਨ ਵਿਚੋਂ ਕੱਢਿਆ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜਿਹੜਾ ਵੀ ਕੋਈ ਯੂਨੀਅਨ ਖਿਲਾਫ ਕੰਮ ਕਰੇਗਾ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਮੁਹਾਲੀ ਵਿਚ ਜੋ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਚਲ ਰਿਹਾ ਹੈ, ਉਸ ਵਿਚ ਕਿਸਾਨ ਯੂਨੀਅਨ ਵੱਲੋਂ ਮੈਂਬਰ ਭੇਜੇ ਜਾਣਗੇ।
ਜਿਹਨਾਂ ਆਗੂਆਂ ਨੂੰ ਯੂਨੀਅਨ ਵਿੱਚੋਂ ਕੱਢਿਆ ਗਿਆ ਹੈ ਉਹਨਾਂ ਵਿੱਚ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ,ਬਲਵਿੰਦਰ ਸਿੰਘ ਜੇਠੂਕੇ,ਸਾਹਿਬ ਸਿੰਘ ਬਡਬਰ ਅਤੇ ਬਾਬੂ ਸਿੰਘ ਖੂੱਡੀ ਹਨ।