ਬੁਢਲਾਡਾ 19, ਮਾਰਚ (ਵਿਸ਼ਵ ਵਾਰਤਾ)-ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਮੱਖਣ ਲਾਲ ਬਾਂਸਲ ਵੱਲੋਂ 17 ਮੈਂਬਰੀ ਜਿਲ੍ਹਾ ਕਾਰਜਕਾਰਨੀ ਦਾ ਐਲਾਨ ਕਰਦਿਆਂ ਦੋ ਜਰਨਲ ਸਕੱਤਰ, ਦੋ ਸੀਨੀਅਰ ਮੀਤ ਪ੍ਰਧਾਨ, ਚਾਰ ਮੀਤ ਪ੍ਰਧਾਨ, ਛੇ ਸੈਕਟਰੀ, ਇੱਕ ਖਜਾਨਚੀ, ਆਈ ਟੀ ਸੈੱਲ ਅਤੇ ਮੀਡਿਆ ਇੰਚਾਰਜ ਨਿਯੁਕਤ ਕੀਤਾ ਹੈ. ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾਂ ਸਕੱਤਰ ਸਨੇਹ ਲਤਾ ਨੇ ਦੱਸਿਆ ਕਿ ਜਿਲ੍ਹਾ ਜਰਨਲ ਸਕੱਤਰ ਅਜੈਬ ਸਿੰਘ ਹੋਡਲਾ, ਮਾਧੋ ਮੁਰਲੀ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਮਾਨਸਾ, ਬਲਵਿੰਦਰ ਸਿੰਘ ਬੋਹਾ, ਮੀਤ ਪ੍ਰਧਾਨ ਯਸ਼ਪਾਲ ਗਰਗ ਬੁਢਲਾਡਾ, ਵਿਜੇ ਸ਼ਰਮਾ ਸਰਦੂਲਗੜ੍ਹ, ਸੁਹਾਗ ਰਾਣੀ ਬੁਢਲਾਡਾ, ਸੁਮੀਰ ਛਾਬੜਾ ਮਾਨਸਾ, ਸੈਕਟਰੀ ਮਹੇਸ਼ ਕੁਮਾਰ ਬੋਹਾ, ਸੁਰਿੰਦਰ ਕੁਮਾਰ ਬਾਂਸਲ ਬੁਢਲਾਡਾ, ਹਰਦੀਪ ਸਿੰਘ ਰਿਉਦ ਕਲਾ, ਸੂਰਜ ਕੁਮਾਰ ਬਰੇਟਾ, ਪਾਲ ਕੋਰ ਫੱਤਾ ਮਾਲੋਕੇ, ਖਜਾਨਚੀ ਯਸ਼ਪਾਲ ਕਾਕਾ ਮਾਨਸਾ, ਆਈ ਟੀ ਸੈਲ ਦੇ ਸੁਨੀਲ ਸ਼ਰਮਾ ਮਾਨਸਾ, ਮੀਡੀਆਂ ਇੰਚਾਰਜ ਵਿਨੋਦ ਕਾਲੀ ਮਾਨਸਾ ਨੂੰ ਨਿਯੁਕਤ ਕੀਤਾ ਗਿਆ ਹੈ. ਇਸ ਨਿਯੁਕਤੀ ਨੂੰ ਲੈ ਕੇ ਜਿਲ੍ਹਾ ਸਕੱਤਰ ਸੁਰਿੰਦਰ ਬਾਂਸਲ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਜਿਲ੍ਹਾ ਕਾਰਜਕਾਰਨੀ ਦਾ ਲਿਆ ਗਿਆ ਫੈਸਲਾ ਪਾਰਟੀ ਨੂੰ ਹੋਰ ਮਜਬੂਤ ਕਰੇਗਾ.
ਫੋਟੋ: ਬੁਢਲਾਡਾ: ਫਾਇਲ ਫੋਟੋ ਜਿਲ੍ਹਾ ਸਕੱਤਰ ਸੁਰਿੰਦਰ ਬਾਂਸਲ.