ਬਠਿੰਡਾ 30 ਜੂਨ (ਕੁਲਬੀਰ ਬੀਰਾ ) ਖੇਤੀ ਕਾਨੂੰਨਾਂ ਦੀ ਮੁਖ਼ਾਲਫ਼ਤ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ ਅੱਜ ਇੱਥੇ ਭਾਜਪਾ ਆਗੂ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਏਮਜ਼ ਵਿੱਚ ਪਹੁੰਚਣ ਵਿੱਚ ਕਾਮਯਾਬ ਹੋ ਗਏ। ਸ੍ਰੀ ਮਲਿਕ ਅੱਜ ਇੱਥੇ ਏਮਜ਼ ਦੇ ਆਯੂਸ਼ ਭਵਨ ਵਿੱਚ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਪਹੁੰਚੇ। ਕਿਸਾਨਾਂ ਨੂੰ ਭਾਜਪਾ ਆਗੂ ਦੀ ਆਮਦ ਦਾ ਪਤਾ ਲੱਗਣ ‘ਤੇ ਉਹ ਏਮਜ਼ ਦੇ ਮੁੱਖ ਗੇਟ ’ਤੇ ਡੱਟ ਗਏ। ਪੁਲੀਸ ਨੇ ਉਨ੍ਹਾਂ ਨੂੰ ਬੈਰੀਕੇਡਿੰਗ ਕਰਕੇ ਘਰੇ ਿਲਆ ਪਰ ਜਿਵੇਂ ਹੀ ਸ੍ਰੀ ਮਲਿਕ ਦੀ ਗੱਡੀਆਂ ਦਾ ਕਾਫਿਲਾ ਆਇਆ ਕਿਸਾਨਾਂ ਨੇ ਬੈਰੀਕੇਡ ਤੋੜ ਦਿੱਤੇ ਪਰ ਪੁਲੀਸ ਨੇ ਉਨ੍ਹਾਂ ਨੂੰ ਗੱਡੀਆਂ ਨਾ ਰੋਕਣ ਦਿੱਤੀਆਂ। ਇਸ ਤਰ੍ਹਾਂ ਭਾਜਪਾ ਆਗੂ ਏਮਜ਼ ’ਚ ਤਾਂ ਦਖਲ ਹੋ ਗਏ ਪਰ ਕਿਸਾਨ ਹਾਲੇ ਵੀ ਗੇਟ ’ਤੇ ਡਟੇ ਹੋਏ ਹਨ।
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ ਵਿਚ ਵਿਰੋਧ ਕਰਨ ਲਈ ਇਕੱਠੇ ਹੋਏ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਭਾਜਪਾ ਨਾਲ ਸਬੰਧਤ ਕਿਸੇ ਵੀ ਆਗੂ ਨੂੰ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪੈਰ ਨਹੀਂ ਪਾਉਣ ਦਿੱਤਾ ਜਾਵੇਗਾ।
ਇਸ ਮੌਕੇ ਉਹ ਏਮਜ਼ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਏਮਜ਼ ਨੂੰ ਹੋਰ ਅੱਗੇ ਨਵੀਂਆਂ ਪਰਸਨੈਲਿਟੀਜ਼ ਲਿਆਉਣ ਵਾਸਤੇ ਕਿਹਾ ਅਤੇ ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਹਰ ਪੱਖ ਤੋਂ ਮਦਦ ਕਰਨ ਦਾ ਵੀ ਭਰੋਸਾ ਦਿੱਤਾ ਉਨ੍ਹਾਂ ਨੇ ਖੇਤੀ ਕਾਨੂੰਨਾਂ ਬਾਰੇ ਆਪਣੀ ਰਾਇ ਕੇਂਦਰ ਸਰਕਾਰ ਦੇ ਹੱਕ ਵਿਚ ਦਿੱਤੀ ਕਾਨੂੰਨਾਂ ਨੂੰ ਸਹੀ ਦੱਸਿਆ ਉਨ੍ਹਾਂ ਨੇ ਇਹ ਵੀ ਕਿਹਾ ਕਿ 2022 ਵਿੱਚ ਭਾਜਪਾ ਪੰਜਾਬ ਵਿੱਚ ਸਰਕਾਰ ਬਣਾਏਗੀ ਉਨ੍ਹਾਂ ਨੇ ਕੇਜਰੀਵਾਲ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਮਹਾ ਝੂਠੇ ਲੀਡਰ ਦੱਸਿਆ l