ਗੁਰੂਘਰ ਚਰਨਛੋਹ ਖੁਰਾਲਗੜ ਦਾ ਸਾਰਾ ਕੰਮ ਹੋਰ ਪਾਰਦਰਸ਼ੀ ਤਰੀਕੇ ਨਾਲ ਹੋਵੇਗਾ-ਸੰਤ ਸੁਰਿੰਦਰ ਦਾਸ
ਹੁਸਿਆਰਪੁਰ 30 ਜੂਨ (ਵਿਸ਼ਵ ਵਾਰਤਾ): “ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ”ਦੇ ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਵਿਸ਼ੇਸ਼ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਚਰਨਛੋਹ ਅਸਥਾਨ ਚਰਨਛੋਹ ਗੰਗਾ (ਅਮ੍ਰਿੰਤਕੁੰਡ) ਸੱਚਖੰਡ ਖੁਰਾਲਗੜ ਸਾਹਿਬ ਵਿਖੇ ਮੈਂਨਜਮੈਂਟ ਨੂੰ ਹੋਰ ਵਧੀਆ ਤੇ ਸੰਚਾਰੂ ਢੰਗ ਨਾਲ ਚਲਾਉਣ ਲਈ ਪੜੇ ਲਿਖੇ ਨੌਜਵਾਨ ਪ੍ਰਚਾਰਕ ਭਾਈ ਸਤਗੁਰ ਸਿੰਘ ਨੂੰ ਬਤੌਰ ਗੁਰੂਘਰ ਅਕਾਊਂਟੈਂਟ ਨਿਯੁੱਕਤ ਕੀਤਾ ਗਿਆ ਹੈ।ਉਨਾਂ ਦੱਸਿਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਕੌਮ ਦੇ ਹੋਰ ਰਹਿਬਰਾਂ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਦੇ ਪ੍ਰਚਾਰ ਤੇ ਪ੍ਰਸਾਰ ਲਈ “ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ”ਅਤੇ ਸ੍ਰੀ ਗੁਰੂ ਰਵਿਦਾਸ ਜੀ ਚਰਨਛੋਹ ਅਸਥਾਨ ਚਰਨਛੋਹ ਗੰਗਾ (ਅਮ੍ਰਿੰਤਕੁੰਡ) ਸੱਚਖੰਡ ਖੁਰਾਲਗੜ ਸਾਹਿਬ ਵਲੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਲੋਂ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਨੂੰ ਹੋਰ ਪ੍ਰਾਦਰਸ਼ੀ ਰੂਪ ਵਿੱਚ ਸੰਗਤਾਂ ਦੇ ਸਨਮੁੱਖ ਕਰਨ ਲਈ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ।ਉਨਾਂ ਕਿਹਾ ਕਿ ਸ੍ਰੀ ਚਰਨਛੋਹ ਗੰਗਾ ਖੁਰਾਲ ਸਾਹਿਬ ਦੀ ਸਾਰੀ ਕਮੇਟੀ ਜਿਸ ਵਿੱਚ ਪ੍ਰਧਾਨ ਸੰਤ ਸੁਰਿੰਦਰ ਦਾਸ,ਇੰਚਾਰਜ ਸੰਤ ਜਗਵਿੰਦਰ ਲਾਂਬਾ,ਸੰਤ ਕਰਮ ਚੰਦ ਹੈੱਡ ਕੈਸ਼ੀਅਰ,ਸੰਤ ਗਿਰਧਾਰੀ ਲਾਲ ਪ੍ਰਚਾਰਕ, ਮਾਸਟਰ ਸੁਖਵੀਰ ਦੁਗਾਲ ਮੈਂਨੇਜਰ ਅਤੇ ਹੋਰ ਸਾਰੇ ਜਿੰਮੇਵਾਰ ਸੇਵਾਦਾਰ ਆਪਣੀ ਸੇਵਾ ਦੀ ਡਿਊਟੀ ਬੜੀ ਲਗਨ,ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਅ ਰਹੇ ਹਨ।ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ”ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ”ਅਤੇ ਸ੍ਰੀ ਗੁਰੂ ਰਵਿਦਾਸ ਚਰਨਛੋਹ ਅਸਥਾਨ ਚਰਨਛੋਹ ਗੰਗਾ (ਅਮ੍ਰਿੰਤਕੁੰਡ) ਸੱਚਖੰਡ ਖੁਰਾਲਗੜ ਸਾਹਿਬ ਵਲੋਂ ਪਾਸ ਕੀਤੇ ਮਤਿਆਂ ਅਤੇ ਨਿਯੁੱਕਤੀਆਂ ਦਾ ਸਮੂਹ ਪ੍ਰਬੰਧਕ ਕਮੇਟੀ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਲੋਂ ਭਰਪੂਰ ਤੇ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ। ਇਸ ਸਮੇਂ ਪ੍ਰਧਾਨ ਗੁਰੂਘਰ ਸੰਤ ਸੁਰਿੰਦਰ ਦਾਸ,ਇੰਚਾਰਜ ਸੰਤ ਜਗਵਿੰਦਰ ਲਾਂਬਾ, ਸੰਤ ਗਿਰਧਾਰੀ ਲਾਲ ਪ੍ਰਚਾਰਕ,ਮੈਂਜੇਜਰ ਮਾਸਟਰ ਸੁਖਵੀਰ ਦੁਗਾਲ ਅਤੇ ਸੰਗਤਾਂ ਹਾਜਰ ਸਨ।
PUNJAB : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ
PUNJAB : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਚੰਡੀਗੜ੍ਹ, 24ਫਰਵਰੀ(ਵਿਸ਼ਵ ਵਾਰਤਾ) PUNJAB : ਪੰਜਾਬ ਵਿਧਾਨ ਸਭਾ ਦਾ...