ਏ ਸੀ ਆਰ ਵਿਚ ਦਰਜ ਹੋਵੇਗਾ ਬਤੌਰ ਕਰਮਚਾਰੀ ਕੀਤਾ ਕੰਮ
ਅੰਮ੍ਰਿਤਸਰ, 3 ਅਪ੍ਰੈਲ ( ਵਿਸ਼ਵ ਵਾਰਤਾ)-ਪੰਥ ਪ੍ਰਸਿਧ ਕੀਰਤਨੀਏ, ਸਾਬਕਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਪਦਮ ਸ੍ਰੀ ਭਾਈ ਨਿਰਮਲ ਸਿੰਘ ਜਿੰਨਾ ਦਾ ਅੰਤਿਮ ਸੰਸਕਾਰ ਕੱਲ ਪਿੰਡ ਵੇਰਕਾ ਦੀ ਸ਼ਾਮਲਾਟ ਜ਼ਮੀਨ ਵਿਚ ਜਿਲ•ਾ ਪ੍ਰਸ਼ਾਸ਼ਨ ਵੱਲੋਂ ਕੀਤਾ ਗਿਆ ਸੀ, ਦੀਆਂ ਅੰਤਿਮ ਰਸਮਾਂ ਵਿਚ ਬਿਨਾਂ-ਕਿਸੇ ਦਬਾਅ ਵਿਚ ਆਪਣੀ ਡਿਊਟੀ ਲਈ ਗਏ ਸਿਹਤ ਵਿਭਾਗ ਦੇ 6 ਕਰਮਚਾਰੀਆਂ ਨੂੰ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਵੱਲੋਂ ਜਿਲ•ਾ ਪ੍ਰਸ਼ਾਸ਼ਨ ਨੇ ਸਰਟੀਫਿਕੇਟ ਜਾਰੀ ਕੀਤੇ ਹਨ। ਐਸ ਡੀ ਐਮ ਸ੍ਰੀ ਵਿਕਾਸ ਹੀਰਾ, ਜੋ ਕਿ ਕੱਲ• ਇਨਾਂ ਅੰਤਿਮ ਰਸਮਾਂ ਵਿਚ ਦੇਰ ਰਾਤ ਤੱਕ ਸ਼ਾਮਿਲ ਰਹੇ, ਨੇ ਦੱਸਿਆ ਕਿ ਇਕ ਪਾਸੇ ਤਾਂ ਵੇਰਕਾ ਦੇ ਕੁੱਝ ਉਹ ਲੋਕ ਸਨ, ਜੋ ਬਿਨਾਂ ਕਿਸੇ ਵਿਗਿਆਨਕ ਅਧਾਰ ਉਤੇ ਇਹ ਕਹਿ ਕੇ ਸਸਕਾਰ ਤੋਂ ਮਨ•ਾ ਕਰ ਰਹੇ ਸਨ, ਕਿ ਜੇਕਰ ਉਨਾਂ ਦੇ ਪਿੰਡ ਨੇੜੇ ਸਮਸ਼ਾਨਘਾਟ ਵਿਚ ਭਾਈ ਨਿਰਮਲ ਸਿੰਘ, ਜੋ ਕਿ ਕੋਵਿਡ 19 ਤੋਂ ਪੀੜਤ ਰਹੇ ਸਨ, ਦਾ ਸਸਕਾਰ ਕਰ ਦਿੱਤਾ ਗਿਆ ਤਾਂ ਇਸ ਨਾਲ ਸਾਡੇ ਇਲਾਕੇ ਵਿਚ ਵਾਇਰਸ ਫੈਲ ਜਾਵੇਗਾ, ਜਦਕਿ ਦੂਜੇ ਪਾਸੇ ਇਨਾਂ ਕਰਮਚਾਰੀਆਂ ਨੇ ਆਪ ਭਾਈ ਸਾਹਿਬ ਦੀਆਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ।
ਸ੍ਰੀ ਹੀਰਾ ਨੇ ਕਿਹਾ ਕਿ ਸਾਨੂੰ ਆਪਣੇ ਕਰਮਚਾਰੀਆਂ ਉਤੇ ਮਾਣ ਹੈ, ਜੋ ਕਿ ਦਿਨ-ਰਾਤ ਮਰੀਜਾਂ ਦੀ ਸੇਵਾ ਵਿਚ ਲੱਗੇ ਹੋਏ ਹਨ। ਉਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਦੀਆਂ ਹਦਾਇਤਾਂ ਉਤੇ ਇੰਨਾ ਦਾ ਇਹ ਨੇਕ ਕੰਮ ਇੰਨਾਂ ਦੀ ਸਾਲਨਾ ਰਿਪੋਰਟ (ਏ ਸੀ ਆਰ) ਵਿਚ ਵੀ ਦਰਜ ਕੀਤਾ ਜਾਵੇਗਾ।