ਭਲਕੇ ਤੋਂ 30 ਮਈ ਤੱਕ ਕੇਜਰੀਵਾਲ ਪੰਜਾਬ ਚ ਕਰਨਗੇ ਚੋਣ ਪ੍ਰਚਾਰ
ਚੰਡੀਗੜ੍ਹ, 25 ਮਈ (ਵਿਸ਼ਵ ਵਾਰਤਾ):- ਕੱਲ੍ਹ ਤੋਂ 30 ਮਈ ਤੱਕ ‘ਆਪ’ ਕਨਵੀਨਰ ਅਤੇ ਸੀ.ਐਮ ਅਰਵਿੰਦ ਕੇਜਰੀਵਾਲ ਪੰਜਾਬ ‘ਚ ਚੋਣ ਪ੍ਰਚਾਰ ਕਰਨਗੇ, ਅੱਜ ਸ਼ਾਮ 7 ਵਜੇ ਸੀ.ਐਮ.ਕੇਜਰੀਵਾਲ ਸਿਵਲ ਲਾਈਨ ਸਥਿਤ ਆਪਣੀ ਰਿਹਾਇਸ਼ ਤੋਂ ਪੰਜਾਬ ਲਈ ਰਵਾਨਾ ਹੋਣਗੇ, ਅੱਜ ਸ਼ਾਮ 9 ਵਜੇ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਪਹੁੰਚਣਗੇ। ਕੱਲ੍ਹ ਐਤਵਾਰ 26 ਮਈ ਨੂੰ ਬਾਅਦ ਦੁਪਹਿਰ ਸੀ.ਐਮ ਕੇਜਰੀਵਾਲ ਫਿਰੋਜ਼ਪੁਰ ਵਿੱਚ ਟਾਊਨ ਹਾਲ ਮੀਟਿੰਗ ਕਰਨਗੇ। ਅਰਵਿੰਦ ਕੇਜਰੀਵਾਲ ਭਲਕੇ 26 ਮਈ ਸ਼ਾਮ ਨੂੰ ਹੁਸ਼ਿਆਰਪੁਰ ਅਤੇ ਬਠਿੰਡਾ ਵਿੱਚ ‘ਆਪ’ ਉਮੀਦਵਾਰਾਂ ਦੇ ਸਮਰਥਨ ਵਿੱਚ ਰੋਡ ਸ਼ੋਅ ਕਰਨਗੇ।