‘ਭਟਕਾਉਣ ਵਾਲੀ’ ਪੋਸਟ ਸ਼ੇਅਰ ਕਰਨੀ ਪਈ ਮਹਿੰਗੀ
ਸੰਸਦ ਮੈਂਬਰ ਦਾ ਟਵੀਟਰ ਅਕਾਊਂਟ ਹੋਇਆ ਮੁਅੱਤਲ
ਚੰਡੀਗੜ੍ਹ, 21ਜੁਲਾਈ(ਵਿਸ਼ਵ ਵਾਰਤਾ)- ਟਵੀਟਰ ਨੇ ਕੋਰੋਨਾ ਮਹਾਂਮਾਰੀ ਦੌਰਾਨ ਟੀਕਿਆਂ ਅਤੇ ਵਾਇਰਸ ਦੇ ਬਾਰੇ ਵਿੱਚ ‘ਭਟਕਾਉਣ ਵਾਲੀ’ ਪੋਸਟ ਸ਼ੇਅਰ ਕਰਨ ਤੇ ਅਮਰੀਕੀ ਸੰਸਦ ਮੈਂਬਰ ਮਾਰਜ਼ਰੀ ਟੇਲਰ ਗਰੀਨ ਦਾ ਅਕਾਊਂਟ 12 ਘੰਟੇ ਲਈ ਮੁਅੱਤਲ ਕਰ ਦਿੱਤਾ ਹੈ।ਟਵੀਟਰ ਵੱਲੋਂ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹ ਗਲਤ ਜਾਣਕਾਰੀ ਫੈਲਾਉਣਾ ਜਾਰੀ ਰੱਖਦੀ ਹੈ ਤਾਂ ਉਸਦਾ ਅਕਾਊਂਟ ਹਮੇਸ਼ਾ ਲਈ ਬੰਦ ਕੀਤਾ ਜਾ ਸਕਦਾ ਹੈ।