ਪੰਜਾਬ ਨੈਸ਼ਨਲ ਬੈਂਕ ਘੁਟਾਲਾ ਮਾਮਲਾ
ਭਗੌੜੇ ਮੇਹੁਲ ਚੋਕਸੀ ਤੇ ਡੋਮੀਨਿਕਾ ਦੀ ਅਦਾਲਤ ਚ ਸੁਣਵਾਈ ਸ਼ੁਰੂ
ਚੰਡੀਗੜ੍ਹ, 2ਜੂਨ(ਵਿਸ਼ਵ ਵਾਰਤਾ)-ਪੰਜਾਬ ਨੈਸ਼ਨਲ ਬੈਂਕ ਘੁਟਾਲੇ ਮਾਮਲੇ ਵਿੱਚ ਦੋਸ਼ੀ ਭਗੌੜੇ ਮੇਹੁਲ ਚੋਕਸੀ ਤੇ ਡੋਮੀਨਿਕਾ ਅਦਾਲਤ ਵਿੱਚ ਸੁਣਵਾਈ ਸੁਰੂ ਹੋ ਗਈ ਹੈ। ਮੇਹੁਲ ਚੋਕਸੀ ਪਿਛਲੇ ਦਿਨੀਂ ਐਂਟੀਗੁਆ ਤੋਂ ਫਰਾਰ ਹੋਣ ਤੋਂ ਬਾਅਦ ਡੋਮੀਨਿਕਾ ਪਹੁੰਚਿਆ ਸੀ। ਮੇਹੁਲ ਚੋਕਸੀ ਨੂੰ ਡੋਮੀਨਿਕਾ ਵਿੱਚ ਰੱਖਿਆ ਜਾਵੇਗਾ ਜਾਂ ਐਂਟੀਗੁਆ ਵਾਪਸ ਭੇਜ ਦਿੱਤਾ ਜਾਵੇਗਾ। ਇਹ ਫੈਸਲਾ ਹੋਣਾ ਬਾਕੀ ਹੈ।