ਲੁਧਿਆਣਾ ਪੰਜਾਬੀ ਭਵਨ ਲੁਧਿਆਣੇ ਵਿਖੇ ਪੰਜਾਬੀ ਸਾਹਿਤ ਅਕਾਡਮੀ ਦੀ ਮੀਟਿੰਗ ਵਿਚ ਕਹਾਣੀਕਾਰ
ਭਗਵੰਤ ਰਸੂਲਪੁਰੀ ਦਾ ਨਵ-ਪ੍ਰਕਾਸ਼ਤ ਕਹਾਣੀ ਸੰਗ੍ਰਹਿ ‘ਕੁੰਭੀ ਨਰਕ’ ਸੈਂਟਰਲ
ਯੂਨੀਵਰਸਿਟੀ, ਬਠਿੰਡਾ ਦੇ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ, ਪੰਜਾਬੀ ਸਾਹਿਤ ਅਕਾਡਮੀ
ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਤੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਰਿਲੀਜ਼
ਕੀਤਾ।
ਇਸ ਮੌਕੇ ਕਿਤਾਬ ਦੇ ਲੇਖਕ ਭਗਵੰਤ ਰਸੂਲਪੁਰੀ ਨੇ ਕਿਹਾ ਕਿ ਇਹ ਮੇਰਾ ਛੇਵਾਂ ਕਹਾਣੀ
ਸੰਗ੍ਰਹਿ ਹੈ, ਇਸ ਵਿਚ ਹਾਸ਼ੀਏ ਤੇ ਧਕੇਲ ਦਿੱਤੇ ਗਏ ਸਮਾਜ ਦੇ ਪਾਤਰਾਂ ਦੀ ਸਮਾਜਿਕ,
ਆਰਥਿਕ ਤੇ ਮਾਨਸਿਕ ਸਥਿਤੀ ਨੂੰ ਪੇਸ ਕੀਤਾ ਹੈ। ਇਹ ਕਹਾਣੀਆਂ ਪੰਜਾਬ ਦੇ ਸਮਕਾਲ ਨਾਲ
ਸੰਵਾਦ ਰਚਾਉਂਦੀਆਂ ਹਨ। ਸਮਕਾਲ ਵਿਚੋਂ ਪੰਜਾਬ ਦਾ ਜੋ ਸਮਾਜਿਕ ਦ੍ਰਿਸ਼ ਉਭਰ ਰਿਹਾ ਹੈ,
ਉਸ ਦ੍ਰਿਸ਼ ਵਿਚੋਂ ਮੇਰੇ ਇਰਦ ਗਿਰਦ ਕੁਝ ਪਾਤਰ ਆ ਖੜਦੇ ਹਨ, ਉਨ•ਾਂ ਦੀ ਸਮਾਜਿਕ ਸਾਂਝ,
ਉਨ•ਾਂ ਦੀ ਜਾਤੀ ਸਾਂਝ, ਉਨ•ਾਂ ਦੀ ਕਲਚਰਲ ਸਾਂਝ ਉਨ•ਾਂ ਦੇ ਕਿੱਤੇ ਦੀ ਸਾਂਝ ਵਿਚੋਂ
ਮੇਰੀ ਕਹਾਣੀ ਦੀ ਜ਼ਮੀਨ ਬਣਦੀ ਹੈ। ਡਾ. ਜੌਹਲ ਨੇ ਨਵੀਂ ਪੁਸਤਕ ਨੂੰ ਜੀ ਆਇਆ ਕਿਹਾ।
ਨਵੇਂ ਕਹਾਣੀਕਾਰ ਪੰਜਾਬੀ ਵਿਚ ਬਹੁਤ ਅੱਛੀ ਕਹਾਣੀ ਕਹਿ ਰਹੇ ਹਨ। ਸੁਖਦੇਵ ਸਿਰਸਾ ਨੇ
ਕਿਹਾ ਕਿ ਇਸ ਪੁਸਤਕ ਵਿਚ ਸਾਮਿਲ ਕਹਾਣੀਆਂ ਪਹਿਲਾਂ ਹੀ ਸਾਹਿਤਕ ਪਰਚਿਆਂ ਵਿਚ ਛਪ ਕੇ
ਚਰਚਾ ਵਿਚ ਆ ਗਈਆਂ ਹਨ। ਇਹ ਕਹਾਣੀ ਦੀ ਕਿਤਾਬ ਪੰਜਾਬੀ ਕਹਾਣੀ ਵਿਚ ਗੁਣਾਤਮਿਕ ਵਾਧਾ
ਕਰਨ ਵਾਲੀ ਪੁਸਤਕ ਹੈ। ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਰਸੂਲਪੁਰੀ ਚੌਥੀ ਪੀੜ•ੀ ਦਾ
ਚਰਚਿਤ ਕਹਾਣੀਕਾਰ ਹੈ। ਉਸ ਨੇ ਹਾਸ਼ੀਆਗ੍ਰਸ਼ਤ ਸਮਾਜ ਦੀਆਂ ਗੁੰਝਲਾਂ ਨੂੰ ਪੂਰੀ ਸਮਰੱਥਾ
ਨਾਲ ਫੜਿਆ ਹੈ। ਇਸ ਤੋਂ ਇਲਾਵਾ ਹੋਰਾਂ ਨੇ ‘ਕੁੰਭੀ ਨਰਕ’ ਬਾਰੇ ਆਪਣੇ ਵਿਚਾਰ ਪ੍ਰਗਟ
ਕੀਤੇ।
ਇਸ ਰਿਲੀਜ਼ ਸਮਾਗਮ ਵਿਚ ਕਹਾਣੀਕਾਰ ਡਾ. ਪ੍ਰੇਮ ਸਿੰਘ ਬਜ਼ਾਜ, ਡਾ. ਸਰੂਪ ਸਿੰਘ ਅਲੱਗ,
ਪ੍ਰੋ. ਅਨੂਪ ਸਿੰਘ, ਸੁਰਿੰਦਰ ਕੈਲੇ, ਡਾ. ਗੁਰਇਕਬਾਲ ਸਿੰਘ, ਭਗਵੰਤ ਸਿੰਘ,
ਇੰਦਰਜੀਤਪਾਲ ਕੌਰ, ਅਜੀਤ ਪਿਆਸਾ, ਗੁਰਚਰਨ ਕੌਰ ਕੋਚਰ, ਤ੍ਰਲੋਚਨ ਲੋਚੀ, ਖੁਸ਼ਵੰਤ
ਬਰਗਾੜੀ ਡਾ. ਗੁਲਜ਼ਾਰ ਸਿੰਘ ਪੰਧੇਰ, ਸ਼ਰਨਜੀਤ ਕੌਰ, ਡਾ. ਹਰਪ੍ਰੀਤ ਹੁੰਦਲ, ਸੁਖਦਰਸ਼ਨ
ਗਰਗ, ਸਹਿਜਪ੍ਰੀਤ ਮਾਂਗਟ, ਗੁਲਜ਼ਾਰ ਸਿੰਘ ਸੌਂਕੀ, ਮਨਜਿੰਦਰ ਸਿੰਘ ਧਨੋਆ, ਨੇ ਹਿੱਸਾ
ਲਿਆ।
Ludhiana : ਸ਼ਹਿਰ ਦੇ ਚੌੜਾ ਬਜ਼ਾਰ ‘ਚ ਅੱਜ ਨਹੀਂ ਹੋਵੇਗੀ ਈ-ਰਿਕਸ਼ਾ ਦੀ ਐਂਟਰੀ
Ludhiana : ਸ਼ਹਿਰ ਦੇ ਚੌੜਾ ਬਜ਼ਾਰ 'ਚ ਅੱਜ ਨਹੀਂ ਹੋਵੇਗੀ ਈ-ਰਿਕਸ਼ਾ ਦੀ ਐਂਟਰੀ ਚੰਡੀਗੜ੍ਹ, 24ਨਵੰਬਰ(ਵਿਸ਼ਵ ਵਾਰਤਾ) ਲੁਧਿਆਣਾ 'ਚ ਸ਼ਨੀਵਾਰ...