ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ ਹੋਏ ਉਹਨਾਂ ਦੇ ਧੀ ਅਤੇ ਪੁੱਤ
ਅਮਰੀਕਾ ਵਿੱਚ ਰਹਿੰਦਾ ਹੈ ਮਾਨ ਦਾ ਪਰਿਵਾਰ,ਪਤਨੀ ਨਾਲ ਹੋ ਚੁੱਕਾ ਹੈ ਤਲਾਕ
ਚੰਡੀਗੜ੍ਹ,16 ਮਾਰਚ(ਵਿਸ਼ਵ ਵਾਰਤਾ) – ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਭਗਵੰਤ ਮਾਨ ਦੇ ਬੇਟਾ ਅਤੇ ਬੇਟੀ ਅੱਜ ਅਮਰੀਕਾ ਤੋਂ ਖਾਸ ਤੌਰ ਤੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ ਹੋਏ। ਦੱਸ ਦਈਏ ਕਿ ਭਗਵੰਤ ਮਾਨ ਦੀ ਪਤਨੀ ਅਤੇ ਉਹਨਾਂ ਦੇ ਧੀ-ਪੁੱਤ ਅਮਰੀਕਾ ਵਿੱਚ ਰਹਿੰਦੇ ਹਨ।