ਨਵਜੋਤ ਸਿੱਧੂ ਨੇ ਕੇਜਰੀਵਾਲ ਨੂੰ ਦਿੱਤੀ ਖੁੱਲ੍ਹੀ ਬਹਿਸ ਦੀ ਚੁਣੌਤੀ
ਭਗਵੰਤ ਮਾਨ ਦਾ ਸਿੱਧੂ ਨੂੰ ਸਵਾਲ “ਸਿੱਧੂ ਭਾਜੀ! ਤੁਸੀਂ ਮੇਰੇ ਤੋਂ ਕਿਉਂ ਡਰਦੇ ਹੋ?”
ਚੰਡੀਗੜ੍ਹ,20 ਦਸੰਬਰ(ਵਿਸ਼ਵ ਵਾਰਤਾ)- ਪੰਜਾਬ ਦੀਆਂ ਚੋਣਾਂ ਨੇੜੇ ਆਉਣ ਦੇ ਨਾਲ ਹੀ ਸਿਆਸੀ ਆਗੂਆਂ ਨੇ ਇੱਕ ਦੂਜੇ ‘ਤੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਬੀਤੇ ਕੱਲ੍ਹ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਪੰਜਾਬ ‘ਆਪ’ ਪ੍ਰਧਾਨ ਭਗਵੰਤ ਮਾਨ ਨਾਲ ਬਹਿਸ ਕਰਨ ਦੀ ਚੁਣੌਤੀ ਦਿੱਤੀ ਸੀ। ਜਿਸ ਦੇ ਜਵਾਬ ਵਿੱਚ ਸਿੱਧੂ ਨੇ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਗਵੰਤ ਮਾਨ ਉਹ ਮੁੱਖ ਮੰਤਰੀ ਨਹੀਂ ਹੈ ਜਿਸ ਨੇ ਦਿੱਲੀ ਵਿੱਚ ਕਾਲੇ ਖੇਤੀ ਕਾਨੂੰਨ ਨੂੰ ਨੋਟੀਫਾਈ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕੇਜਰੀਵਾਲ ‘ਤੇ ਬਾਦਲਾਂ ਦੀਆਂ ਬੱਸਾਂ ਨੂੰ ਏਅਰਪੋਰਟ ਤੱਕ ਦੇ ਮੁਨਾਫੇ ਵਾਲੇ ਰੂਟਾਂ ‘ਤੇ ਚੱਲਣ ਦੀ ਇਜ਼ਾਜ਼ਤ ਦੇਣ ਅਤੇ ਨਾਲ ਹੀ ਸ਼ਰਾਬ ਮਾਫੀਆ ਨਾਲ ਰਲ਼ੇ ਹੋਣ ਦੀ ਗੱਲ ਵੀ ਕਹੀ। ਉਹਨਾਂ ਨੇ ਕੇਜਰੀਵਾਲ ਨੂੰ ਭਗਵੰਤ ਮਾਨ ਦੀ ਥਾਂ ਤੇ ਖੁਦ ਉਹਨਾਂ ਨਾਲ ਬਹਿਸ ਕਰਨ ਦੀ ਖੁੱਲ੍ਹੀ ਚੁਣੌਤੀ ਦਿੱਤੀ ।
–@ArvindKejriwal, Bhagwant is not the CM who is running Liquor Mafia with Badals Blacklisted MLA Deep Malhotra … He was not the one who notified Black Farm Law in Delhi !! Who is allowing Badals buses on the lucrative routes to Delhi Airport ? Come debate with me masquerader !! pic.twitter.com/zI8jN9okDq
— Navjot Singh Sidhu (@sherryontopp) December 20, 2021
ਜਿਸ ਦੇ ਜਵਾਬ ਵਿੱਚ ਭਗਵੰਤ ਮਾਨ ਨੇ ਕਿਹਾ ਕਿ ਸਿੱਧੂ ਮੇਰੇ ਨਾਲ ਬਹਿਸ ਕਰਨ ਤੋਂ ਭੱਜ ਰਹੇ ਹਨ। ਉਹਨਾਂ ਨੇ ਟਵੀਟ ਕਰਦਿਆਂ ਪੁੱਛਿਆ ਕਿ “ਸਿੱਧੂ ਪਾਜੀ, ਤੁਸੀਂ ਮੇਰੇ ਤੋਂ ਕਿਉਂ ਡਰਦੇ ਹੋ?” ਇਸ ਦੇ ਨਾਲ ਹੀ ਭਗਵੰਤ ਮਾਨ ਨੇ ਮੁੱਖ ਮੰਤਰੀ ਚੰਨੀ ਦੇ ਹਲਕੇ ਚਮਕੌਰ ਸਾਹਿਬ ਵਿੱਚ ਚੱਲ ਰਹੀ ਮਾਈਨਿੰਗ ਨੂੰ ਲੈ ਕੇ ਵੀ ਸਿੱਧੂ ਨੂੰ ਨਿਸ਼ਾਨੇ ਤੇ ਲੈ ਲਿਆ। ਉਹਨਾਂ ਨੇ ਕਿਹਾ ਕੇ “ਮੁੱਖ ਮੰਤਰੀ ਚੰਨੀ ਦੇ ਹਲਕੇ ‘ਚ ਰੇਤ ਦੀ ਨਾਜਾਇਜ਼ ਮਾਈਨਿੰਗ ‘ਤੇ ਕਿਉਂ ਨਹੀਂ ਬੋਲ ਰਹੇ ਸਿੱਧੂ? ਉਹ ਕਿਹੜੀਆਂ ਮਜ਼ਬੂਰੀਆਂ ਹਨ ਜਿਨ੍ਹਾਂ ਕਾਰਨ ਚਮਕੌਰ ਸਾਹਿਬ ‘ਚ ਗੈਰ-ਕਾਨੂੰਨੀ ਮਾਈਨਿੰਗ ‘ਤੇ ਇਕ ਸ਼ਬਦ ਵੀ ਨਹੀਂ ਬੋਲਿਆ?
Why is Sidhu running away from debate with me?
Sidhu paaji, why are you scared of me?Why is Sidhu not speaking on illegal sand mining in CM Channi's constituency? What are the compulsions due to which he has not said a word on illegal mining in Chamkaur Sahib?Selective outrage? https://t.co/BN4caMQ0rW
— Bhagwant Mann (@BhagwantMann) December 20, 2021