ਪਟਿਆਲਾ – ਸਰਹਿੰਦ ਸੜਕ ਤੇ ਵਾਪਰੇ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ – ਗੁੱਸੇ ਵਿੱਚ ਆਏ ਲੋਕਾਂ ਨੇ ਬੱਸ ਨੂੰ ਲਾਈ ਅੱਗ
ਪਟਿਆਲਾ 3 ਸਤੰਬਰ : ਅੱਜ ਦੇਰ ਸ਼ਾਮੀਂ ਪਟਿਆਲਾ ਸਰਹਿੰਦ ਰੋਡ ਤੇ ਪੈਂਦੇ ਜਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਗੁਣੀਆ ਮਾਜਰਾ ਵਿਖੇ ਬੱਸ ਹੇਠਾਂ ਆਉਣ ਨਾਲ ਦੋ ਜਣਿਅਾ ਦੀ ਮੌਤ ਹੋ ਗਈ ।
ਜਿਸ ਮਗਰੋ ਭੜਕੇ ਲੋਕਾ ਨੇ ਬੱਸ ਨੂੰ ਅੱਗ ਲਾ ਦਿੱਤੀ ਜਿਸ ਤੇ ਫਾਇਰ ਬ੍ਰਿਗੇਡ ਸਟਾਫ ਨੇ ਆ ਕੇ ਅੱਗ ਤੇ ਕਾਬੂ ਪਾਇਆ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਟਿਆਲਾ ਅਤੇ ਫਤਹਿਗੜ੍ਹ ਸਾਹਿਬ ਤੋਂ ਪੁੱਜੀਆਂ ਇਸ ਦੌਰਾਨ ਪਟਿਆਲਾ ਸਰਹਿੰਦ ਰੋਡ ਤੇ ਆਵਾਜਾਈ ਵੀ ਠੱਪ ਹੋ ਗਈ ਸੀ ਜਿਸ ਕਰਕੇ ਪੁਲੀਸ ਨੂੰ ਬਦਲਵੇਂ ਪ੍ਰਬੰਧ ਕਰਨੇ ਪਏ ਇਹ ਘਟਨਾ ਸਥਾਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਥਾਣਾ ਮੂਲੇਪੁਰ ਦੇ ਅਧੀਨ ਪੈਂਦਾ ਹੈ ਜਿਸ ਤਹਿਤ ਮੂਲੇਪੁਰ ਥਾਣੇ ਦੀ ਪੁਲੀਸ ਵੱਲੋਂ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ