ਬੱਸ ਹਾਦਸਾ- ਕੈਪਟਨ ਅਮਰਿੰਦਰ ਸਿੰਘ ਨੇ ਡੀਸੀ ਮੋਗਾ ਨੂੰ ਦਿੱਤੇ ਨਿਰਦੇਸ਼
ਮ੍ਰਿਤਕਾਂ ਦੇ ਪਰਿਵਾਰਾ ਨਾਲ ਕੀਤਾ ਹਮਦਰਦੀ ਦਾ ਪ੍ਰਗਟਾਵਾ
ਕੌਣ ਕੌਣ ਮਾਰੇ ਗਏ ਪੜ੍ਹ ਲਓ ਸੂਚੀ
ਚੰਡੀਗੜ੍ਹ,23 ਜੁਲਾਈ(ਵਿਸ਼ਵ ਵਾਰਤਾ) ਅੱਜ ਸਵੇਰੇ ਕਾਂਗਰਸ ਭਵਨ ਵਿੱਚ ਹੋਣ ਵਾਲੇ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਆ ਰਹੀ ਬੱਸ ਮੋਗਾ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ । ਜਿਸ ਵਿੱਚ ਕਈਆ ਦੇ ਮਾਰੇ ਜਾਣ ਦੀ ਖਬਰ ਆਈ ਹੈ। ਕੈਪਟਨ ਅਮਰਿੰਦਰ ਨੇ ਡੀਸੀ ਮੋਗਾ ਨੂੰ ਵਿਸ਼ੇਸ਼ ਹਿਦਾਇਤਾਂ ਦਿੱਤੀਆਂ ਹਨ ਅਤੇ ਮਾਰੇ ਗਏ ਤੇ ਜਖਮੀਆਂ ਪ੍ਰਤੀ ਆਪਣਾ ਦੁੱਖ ਪ੍ਰਗਟ ਕੀਤਾ।
ਮ੍ਰਿਤਕਾਂ ਦੀ ਪਛਾਣ ਵਿਰਸਾ ਸਿੰਘ ਪੁੱਤਰ ਬਲਕਾਰ ਸਿੰਘ, ਵਿੱਕੀ ਪੁੱਤਰ ਕਾਕੂ ਸਿੰਘ ਦੋਵੇਂ ਵਾਸੀ ਪਿੰਡ ਮਲਸੀਆਂ, ਸਬ ਡਵੀਜ਼ਨ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਅਤੇ ਗੁਰਦੇਵ ਸਿੰਘ ਨਿਵਾਸੀ ਘੁੱਦੂਵਾਲਾ ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ ਹੈ।