ਬੱਲੂਆਣਾ ਦੇ ਪਿੰਡ ਆਜਮਵਾਲਾ ਵਿਖੇ ਬਾਬਾ ਪੂਰਨਾਨੰਦ ਸਪੋਰਟਸ ਕਲੱਬ ਅਤੇ ਗ੍ਰਾਮ ਪੰਚਾਇਤ ਵੱਲੋਂ ਕਰਵਾਇਆ ਗਿਆ ਕ੍ਰਿਕਟ ਟੂਰਨਾਮੈਂਟ
ਫਾਜਿਲਕਾ ,18 ਫਰਵਰੀ(ਵਿਸ਼ਵ ਵਾਰਤਾ)-ਹਲਕਾ ਬੱਲੂਆਣਾ ਦੇ ਪਿੰਡ ਆਜਮਵਾਲਾ ਵਿਖੇ ਬਾਬਾ ਪੂਰਨਾਨੰਦ ਸਪੋਰਟਸ ਕਲੱਬ ਅਤੇ ਗ੍ਰਾਮ ਪੰਚਾਇਤ ਵੱਲੋਂ 28ਵਾ ਲੈਦਰ ਬਾਲ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਇਸ ਮੌਕੇ ਮੁਖ ਮਹਿਮਾਨ ਵਜੋ ਬਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੱਲੋ ਸਿਰਕਤ ਕੀਤੀ ਗਈ।
ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਅਤੇ ਕਾਰਗਾਰ ਖੇਡ ਨੀਤੀ ਬਣਾਈ ਜਾ ਰਹੀ ਹੈ ਜਿਸ ਦੇ ਖੇਡ ਖੇਤਰ ਵਿੱਚ ਚੰਗੇ ਨਤੀਜੇ ਆਉਣਗੇ। ਜੇਕਰ ਪਿੰਡ ਆਜਮਵਾਲਾ ਤਰ੍ਹਾਂ ਖੇਡ ਟੂਰਨਾਮੈਂਟ ਹੁੰਦੇ ਰਹੇ ਤਾਂ ਖੇਡ ਨਕਸ਼ੇ ਉਤੇ ਪੰਜਾਬ ਦਾ ਕੋਈ ਸਾਨੀ ਨਹੀਂ ਹੋਵੇਗਾ। ਇਸ ਮੌਕੇ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਦੀ ਹੋਂਸਲਾ ਅਫਜ਼ਾਈ ਕੀਤੀ ਅਤੇ ਜੇਤੂ ਟੀਮਾਂ ਨੂੰ ਇਨਾਮ ਵੰਡੇ।
ਇਸ ਮੌਕੇ ਸਰਪੰਚ ਸਮੂਹ ਗ੍ਰਾਮ ਪੰਚਾਇਤ ਆਜਮਵਾਲਾ, ਪਿੰਡ ਵਾਸੀ ਅਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹਾਜ਼ਰ ਸੀ।