ਬੱਚਿਆਂ ਨਾਲ ਭਰੀ ਸਕੂਲ ਵੈਨ ਹੋਈ ਹਾਦਸੇ ਦਾ ਸ਼ਿਕਾਰ
ਚੰਡੀਗੜ੍ਹ,6ਮਈ(ਵਿਸ਼ਵ ਵਾਰਤਾ)- ਫਰੀਦਕੋਟ ਦੇ ਨੇੜਲੇ ਪਿੰਡ ਹਰੀਨੋ ਵਿਖੇ ਬੱਚਿਆਂ ਨਾਲ ਭਰੀ ਇੱਕ ਸਕੂਲ ਵੈਨ ਪਲਟਣ ਦੀ ਖਬਰ ਸਾਹਮਣੇ ਆਈ ਹੈ।ਜਾਣਕਾਰੀ ਅਨੁਸਾਰ ਸਰਕਾਰੀ ਹਾਈ ਸਕੂਲ ਕੁਹਾਰਵਾਲਾ ਦੇ 35 ਦੇ ਕਰੀਬ ਵਿਦਿਆਰਥੀ ਰੋੜੀ ਕਪੂਰਾ ਵਿਖੇ 10ਵੀਂ ਜਮਾਤ ਦਾ ਪੇਪਰ ਦੇਣ ਜਾਂ ਰਹੇ ਸੀ ਜਿਸ ਦੌਰਾਨ ਪਿੰਡ ਹਰੀਨੌ ਵਿਖੇ ਵੈਨ ਦਾ ਸੰਤੁਲਨ ਵਿਗੜ ਗਿਆ ਅਤੇ ਪਲਟ ਗਈ । ਇਸ ਹਾਦਸੇ ਵਿੱਚ 15 ਵਿਦਿਆਰਥੀ ਜ਼ਖ਼ਮੀ ਹੋ ਗਏ, ਜਿੰਨਾਂ ਨੂੰ ਆਲੇ ਦੁਆਲੇ ਦੇ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਭਰਤੀ ਕਰਵਾਇਆ ਗਿਆ ਹੈ।