ਬੰਬ ਦੀ ਧਮਕੀ ਤੋਂ ਬਾਅਦ ਰੋਕੀ ਗਈ ਨਿੱਜੀ ਕੰਪਨੀ ਦੇ ਜਹਾਜ਼ ਦੀ ਉਡਾਨ, ਦਿੱਲੀ ਤੋਂ ਸ੍ਰੀ ਨਗਰ ਦੀ ਸੀ ਫਲਾਇਟ
ਦਿੱਲੀ, 31 ਮਈ (ਵਿਸ਼ਵ ਵਾਰਤਾ):- 31 ਮਈ ਸ਼ੁਕਰਵਾਰ ਨੂੰ ਦਿੱਲੀ ਤੋਂ ਸ੍ਰੀਨਗਰ ਜਾ ਰਹੇ ਇਕ ਨਿੱਜੀ ਕੰਪਨੀ ਦੇ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਧਮਕੀ ਤੋਂ ਬਾਅਦ ਫੌਰੀ ਤੌਰ ‘ਤੇ ਕਾਰਵਾਈ ਕਰਦਿਆਂ ਜਹਾਜ਼ ਉੱਤਰਨ ਤੋਂ ਬਾਅਦ ਸ੍ਰੀ ਨਗਰ ਹਵਾਈ ਅੱਡੇ ‘ਤੇ ਇਸਦੀ ਚੈਕਿੰਗ ਕੀਤੀ ਗਈ। ਜਹਾਜ਼ ਉੱਤਰਨ ਤੋਂ ਬਾਅਦ ਸੁਰੱਖਿਆ ਸੰਬੰਧੀ ਸਾਰੀਆਂ ਕਾਰਵਾਈਆਂ ਕੀਤੀਆਂ ਗਈਆਂ। ਜਹਾਜ਼ ਵਿਚ 177 ਯਾਤਰੀਆਂ ਤੋਂ ਇਲਾਵਾ ਇਕ ਬੱਚਾ ਵੀ ਮੌਜੂਦ ਸੀ। ਧਮਕੀ ਨਾਲ ਭਰੀ ਇਹ ਕਾਲ ਸ੍ਰੀ ਨਗਰ ਏਅਰ ਟ੍ਰੈਫਿਕ ਕੰਟਰੋਲ ਵਲੋਂ ਪ੍ਰਾਪਤ ਕੀਤੀ ਗਈ ਸੀ। ਸੁਰੱਖਿਆ ਏਜੇਂਸੀਆਂ ਵਲੋਂ ਇਸ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜਿਸ ਜਹਾਜ਼ ਤੋਂ ਉਡਾਉਣ ਦੀ ਧਮਕੀ ਦਿੱਤੀ ਗਈ ਉਹ ਵਿਸਤਾਰਾਂ ਏਅਰ ਲਾਈਨ ਨਾਲ ਸੰਬੰਧਿਤ ਸੀ।