ਮੀਰਪੁਰ, 30 ਅਗਸਤ : ਬੰਗਲਾਦੇਸ਼ ਨੇ ਵੱਡਾ ਉਲਟਫੇਰ ਕਰਦਿਆਂ ਆਸਟ੍ਰੇਲੀਆਈ ਟੀਮ ਨੂੰ ਇਥੇ ਖੇਡੇ ਗਏ ਪਹਿਲੇ ਟੈਸਟ ਮੈਚ ਵਿਚ 20 ਦੌੜਾਂ ਨਾਲ ਹਰਾ ਦਿੱਤਾ| ਬੰਗਲਾਦੇਸ਼ ਨੇ ਪਹਿਲੀ ਪਾਰੀ ਵਿਚ 260 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿਚ ਆਸਟ੍ਰੇਲੀਆਈ ਟੀਮ 217 ਦੌੜਾਂ ਉਤੇ ਢੇਰ ਹੋ ਗਈ| ਇਸ ਤੋਂ ਬਾਅਦ ਬੰਗਲਾਦੇਸ਼ ਨੇ ਦੂਸਰੀ ਪਾਰੀ ਵਿਚ 221 ਦੌੜਾਂ ਬਣਾਈਆਂ ਅਤੇ ਆਸਟ੍ਰੇਲੀਆ ਨੂੰ ਜਿੱਤ ਲਈ 264 ਦੌੜਾਂ ਦਾ ਟੀਚਾ ਦਿੱਤਾ, ਪਰ ਕੰਗਾਰੂ ਟੀਮ 244 ਦੌੜਾਂ ਉਤੇ ਹੀ ਢੇਰ ਹੋ ਗਈ|
ਬੰਗਲਾਦੇਸ਼ ਵੱਲੋਂ ਦੂਸਰੀ ਪਾਰੀ ਵਿਚ ਸਾਕਿਬ ਅਲ ਹਸਨ ਨੇ ਸਭ ਤੋਂ ਵੱਧ 5, ਤਮਿਮ ਇਕਬਾਲ ਨੇ 3 ਤੇ ਹਸਨ ਨੇ 2 ਖਿਡਾਰੀਆਂ ਨੂੰ ਆਊਟ ਕੀਤਾ|
ਇਸ ਤਰ੍ਹਾਂ 2 ਟੈਸਟ ਮੈਚਾਂ ਦੀ ਲੜੀ ਵਿਚ ਬੰਗਲਾਦੇਸ਼ ਹੁਣ 1-0 ਨਾਲ ਅੱਗੇ ਹੋ ਗਿਆ ਹੈ| ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬੰਗਲਾਦੇਸ਼ੀ ਟੀਮ ਆਸਟ੍ਰੇਲੀਆ ਤੇ ਨਿਊਜੀਲੈਂਡ ਨੂੰ ਹਰਾ ਚੁੱਕੀ ਹੈ|
CHAMPIONS TROPHY 2025 : ਚੈਂਪੀਅਨਜ਼ ਟਰਾਫੀ ‘ਚ ਅੱਜ ਭਾਰਤ ਤੇ ਪਾਕਿਸਤਾਨ ਹੋਣਗੇ ਆਹਮੋ-ਸਾਹਮਣੇ
CHAMPIONS TROPHY 2025 : ਚੈਂਪੀਅਨਜ਼ ਟਰਾਫੀ ‘ਚ ਅੱਜ ਭਾਰਤ ਤੇ ਪਾਕਿਸਤਾਨ ਹੋਣਗੇ ਆਹਮੋ-ਸਾਹਮਣੇ ਚੰਡੀਗੜ੍ਹ, 23ਫਰਵਰੀ(ਵਿਸ਼ਵ ਵਾਰਤਾ) CHAMPIONS TROPHY 2025...