ਬ੍ਰਾਜ਼ੀਲ ‘ਚ ਪਲੇਨ ਕਰੈਸ਼ ਦੌਰਾਨ 14 ਲੋਕਾਂ ਦੀ ਮੌਤ
ਚੰਡੀਗੜ੍ਹ,17ਸਤੰਬਰ(ਵਿਸ਼ਵ ਵਾਰਤਾ) ਬ੍ਰਾਜ਼ੀਲ ‘ਚ ਸ਼ਨੀਵਾਰ ਨੂੰ ਹੋਏ ਜਹਾਜ਼ ਹਾਦਸੇ ‘ਚ ਪਾਇਲਟ ਅਤੇ ਕੋ-ਪਾਇਲਟ ਸਮੇਤ 14 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਬ੍ਰਾਜ਼ੀਲ ਅਤੇ ਅਮਰੀਕਾ ਦੇ ਯਾਤਰੀ ਵੀ ਸ਼ਾਮਲ ਹਨ। ਮਿਲੀ ਜਾਣਕਾਰੀ ਅਨੁਸਾਰ ਸਾਰੇ ਯਾਤਰੀ ਬਾਰਸੀਲੋਸ ਵਿੱਚ ਫਿਸ਼ਿੰਗ ਲਈ ਜਾ ਰਹੇ ਸਨ। ਇਹ ਹਾਦਸਾ ਅਮੇਜ਼ਨਸ ਦੀ ਰਾਜਧਾਨੀ ਮਾਨੌਸ ਤੋਂ ਕਰੀਬ 400 ਕਿਲੋਮੀਟਰ ਦੂਰ ਬਾਰਸੀਲੋਸ ਸੂਬੇ ਵਿੱਚ ਭਾਰਤੀ ਸਮੇਂ ਅਨੁਸਾਰ ਰਾਤ 11:30 ਵਜੇ ਵਾਪਰਿਆ। ਬ੍ਰਾਜ਼ੀਲ ਦੀ ਸਿਵਲ ਡਿਫੈਂਸ ਨੇ ਸਾਰੀਆਂ ਮੌਤਾਂ ਦੀ ਪੁਸ਼ਟੀ ਕੀਤੀ ਹੈ। ਬ੍ਰਾਜ਼ੀਲ ਮੀਡੀਆ ਮੁਤਾਬਕ ਹਾਦਸੇ ਦੇ ਸਮੇਂ ਭਾਰੀ ਮੀਂਹ ਪੈ ਰਿਹਾ ਸੀ। ਮੰਨਿਆ ਜਾ ਰਿਹਾ ਹੈ ਕਿ ਖਰਾਬ ਮੌਸਮ ਕਾਰਨ ਪਾਇਲਟ ਜਹਾਜ਼ ਨੂੰ ਲੈਂਡ ਕਰਨ ਲਈ ਲੈਂਡਿੰਗ ਸਟ੍ਰਿਪ ਦਾ ਅੰਦਾਜ਼ਾ ਨਹੀਂ ਲਗਾ ਸਕਿਆ।