ਮੌਕੇ ਤੇ ਐਸ ਡੀ ਐਮ ਨੇ ਕੀਤੀ ਲੋਕਾਂ ਨੂੰ ਅਪੀਲ, ਇਤਿਆਹਤ ਦੀ ਕਰੋ ਪਾਲਣਾ
ਬੁਢਲਾਡਾ 30, ਮਾਰਚ(ਵਿਸ਼ਵ ਵਾਰਤਾ): ਕਰਫਿਊ ਦੌਰਾਨ ਬੈਕਾਂ ਵਿੱਚ ਲੋਕਾਂ ਨੂੰ ਕੰਮ ਕਾਰਾਂ ਦੀ ਦਿੱਤੀ ਢਿੱਲ ਦੇ ਮੱਦੇਨਜਰ ਰੱਖਦਿਆਂ ਅੱਜ ਬੈਕਾਂ ਦੇ ਬਾਹਰ ਇੱਕਠੀ ਹੋਈ ਭੀੜ ਪੁਲਿਸ ਪ੍ਰਸ਼ਾਸ਼ਨ ਅਤੇ ਲੋਕਾਂ ਲਈ ਸਿਰਦਰਦੀ ਬਣ ਗਈ ਜਿੱਥੇ ਪੁਲਿਸ ਨੇੇ ਭੀੜ ਨੂੰ ਤਿੱਤਰ ਬਿੱਤਰ ਕਰਦਿਆਂ ਲੋਕਾਂ ਨੂੰ ਲਾਇਨਾ ਵਿੱਚ ਦੂਰੀ ੁਬਣਾ ਕੇ ਰੱਖਣ ਦੀ ਸਲਾਹ ਦਿੱਤੀ ਗਈ ਤਾਂ ਜ਼ੋ ਲੋਕ ਆਪਣੇ ਬੈਕ ਵਿੱਚ ਜ਼ਰੂਰੀ ਕੰਮ ਧੰਦੇ ਕਰੋਨਾ ਵਾਇਰਸ ਦੇ ਇਤਿਆਹਤ ਵਜੋਂ ਜਾਰੀ ਕੀਤੇ ਗਏ ਨਿਯਮਾਂ ਅਨੁਸਾਰ ਕਰ ਸਕਣ. ਐਸ ਡੀ ਐੇਮ ਬੁਢਲਾਡਾਂ ਅਦਿੱਤਿਆ ਡੇਚਲਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਵਾਇਰਸ ਦੇ ਇਤਿਆਹਤ ਵਜੋਂ ਜਾਰੀ ਕੀਤੀਆਂ ਗਈਆ ਜ਼ਰੂਰੀ ਹਦਾਇਤਾ ਦਾ ਪਾਲਣ ਕਰਨ. ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਰਹਿ ਕੇੇ ਬਿਮਾਰੀ ਦਾ ਮੁਕਾਬਲਾ ਕਰਨ ਲਈ ਪ੍ਰਸ਼ਾਸ਼ਨ ਦਾ ਸਹਿਯੋਗ ਦੇਣ. ਇਸ ਮੋਕੇ ਦੇ ਡੀ ਐਸ ਪੀ ਜ਼ਸਪਿੰਦਰ ਸਿੰਘ, ਐਸ ਐਚ ਓ ਸਿਟੀ ਗੁਰਦੀਪ ਸਿੰਘ ਸਮੇਤ ਪੁਲਿਸ ਪਾਰਟੀ ਹਾਜ਼ਰ ਸੀ।
ਸਾਬਕਾ ਪ੍ਰਧਾਨ ਮੰਤਰੀ Manmohan Singh ਦਾ ਦਿਹਾਂਤ
ਦਿੱਲੀ ਏਮਜ਼ ਵਿੱਚ ਲਏ ਆਖਰੀ ਸਾਹ ਨਵੀਂ ਦਿੱਲੀ 26 ਦਸੰਬਰ ( ਵਿਸ਼ਵ ਵਾਰਤਾ )-ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਵੀਰਵਾਰ...