ਬੈਂਗਲੁਰੂ ‘ਚ ਸ਼ੁਰੂ ਹੋਇਆ ਏਅਰੋ ਇੰਡੀਆ ਸ਼ੋਅ
ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਉਦਘਾਟਨ , ਦੇਖੋ ਲਾਈਵ ਵੀਡੀਓ
ਚੰਡੀਗੜ੍ਹ 13 ਫਰਵਰੀ(ਵਿਸ਼ਵ ਵਾਰਤਾ)- ਏਅਰੋ ਇੰਡੀਆ ਦਾ 14ਵਾਂ ਐਡੀਸ਼ਨ ਅੱਜ ਸਵੇਰੇ ਏਅਰ ਫੋਰਸ ਸਟੇਸ਼ਨ, ਯੇਲਹੰਕਾ, ਬੈਂਗਲੁਰੂ ਵਿਖੇ ਸ਼ੁਰੂ ਹੋਇਆ। ਇਹ ਏਅਰ ਸ਼ੋਅ ਪੰਜ ਦਿਨ ਚੱਲੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ, ‘ਪਹਿਲਾਂ ਇਹ ਸਿਰਫ਼ ਇੱਕ ਏਅਰ ਸ਼ੋਅ ਸੀ, ਪਰ ਹੁਣ ਇਹ ਇੱਕ ਤਾਕਤ ਬਣ ਕੇ ਉੱਭਰ ਰਿਹਾ ਹੈ। ਇਹ ਭਾਰਤ ਦੀ ਨਵੀਂ ਉਚਾਈ ਦਾ ਸੰਕੇਤ ਹੈ। ਇਸ ਨਾਲ ਨਵੀਆਂ ਸੰਭਾਵਨਾਵਾਂ ਪੈਦਾ ਹੋਣਗੀਆਂ। ਕੋਰੋਨਾ ਪੀਰੀਅਡ ਤੋਂ ਬਾਅਦ ਪਹਿਲੀ ਵਾਰ ਇਸ ਸ਼ੋਅ ਵਿੱਚ ਦਰਸ਼ਕ ਵੀ ਹਿੱਸਾ ਲੈ ਰਹੇ ਹਨ।
13 ਤੋਂ 17 ਫਰਵਰੀ ਤੱਕ ਚੱਲਣ ਵਾਲਾ, ਇਹ ਸ਼ੋਅ ਮੇਕ ਇਨ ਇੰਡੀਆ, ਮੇਕ ਫਾਰ ਦਿ ਵਰਲਡ ਯੋਜਨਾ ਦੇ ਅਨੁਸਾਰ ਸਵਦੇਸ਼ੀ ਤਕਨਾਲੋਜੀ ਨੂੰ ਦਿਖਾਉਣ ਅਤੇ ਵਿਦੇਸ਼ੀ ਕੰਪਨੀਆਂ ਨਾਲ ਸਾਂਝੇਦਾਰੀ ਬਣਾਉਣ ‘ਤੇ ਕੇਂਦਰਿਤ ਹੈ। ਇਸ ਦੀ ਥੀਮ ‘ਦ ਰਨਵੇ ਟੂ ਏ ਬਿਲੀਅਨ ਅਪਰਚਿਊਨਿਟੀਜ਼’ ਹੈ।
ਏਅਰ ਚੀਫ਼ ਮਾਰਸ਼ਲ ਵੀ.ਆਰ.ਚੌਧਰੀ ਨੇ ਉਦਘਾਟਨ ਦੇ ਫਲਾਈ ਪਾਸਟ ਵਿੱਚ ‘ਗੁਰੂਕੁਲ’ ਦਾ ਸੰਚਾਲਨ ਕੀਤਾ। ਉਹ ਐੱਲ.ਸੀ.ਏ. ਗੁਰੂਕੁਲ ਗਠਨ ਵਿੱਚ ਇੱਕ LCA, ਇੱਕ HAWKi, ਇੱਕ IJT, ਇੱਕ HTT-40 ਸ਼ਾਮਲ ਹੈ।
ਸਭ ਤੋਂ ਪਹਿਲਾਂ ਫਲਾਈ ਪਾਸਟ ‘ਚ ਹੈਲੀਕਾਪਟਰਾਂ ‘ਤੇ ਤਿਰੰਗੇ ਦੇ ਨਾਲ-ਨਾਲ ਜੀ-20 ਦਾ ਝੰਡਾ ਵੀ ਦੇਖਿਆ ਗਿਆ।
Watch Live: Hon’ble Prime Minister Shri
Narendra Modi inaugurates the 14th edition of #AeroIndia2023 at Yelahanka,#Bengaluru https://t.co/7ueVXFqDjM— Defence Production India (@DefProdnIndia) February 13, 2023