ਬੇਅਦਬੀ ਮਾਮਲਿਆਂ ਨਾਲ ਜੁੜੀ ਵੱਡੀ ਖਬਰ
ਡੇਰਾ ਪ੍ਰਬੰਧਕਾਂ ਕੋਲੋਂ ਅੱਜ ਸਿਰਸਾ ਜਾ ਕੇ ਪੁੱਛਗਿੱਛ ਕਰੇਗੀ ਐਸਆਈਟੀ
ਡੇਰਾ ਚੇਅਰਪਰਸਨ ਐਸਆਈਟੀ ਵੱਲੋਂ ਤਿੰਨ ਵਾਰ ਤਲਬ ਕੀਤੇ ਜਾਣ ਤੋਂ ਬਾਅਦ ਵੀ ਨਹੀਂ ਹੋਈ ਪੇਸ਼
ਚੰਡੀਗੜ੍ਹ,6 ਦਸੰਬਰ(ਵਿਸ਼ਵ ਵਾਰਤਾ)- ਐਸਪੀਐਸ ਪਰਮਾਰ ਦੀ ਅਗਵਾਈ ਵਾਲੀ ਐਸਆਈਟੀ ਵੱਲੋਂ ਤਿੰਨ ਵਾਰ ਸੰਮਨ ਭੇਜਣ ਤੋਂ ਬਾਅਦ ਵੀ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਇੰਸਾ ਵੱਲੋਂ ਜਾਂਚ ਵਿੱਚ ਪੇਸ਼ ਨਾ ਹੋਣ ਤੋਂ ਬਾਅਦ ਅੱਜ ਕਰੀਬ 11 ਵਜੇ ਚਾਰ ਮੈਂਬਰਾਂ ਦੀ ਐਸਆਈਟੀ ਸਿਰਸਾ ਪਹੁੰਚ ਕੇ ਚੇਅਰਪਰਸਨ ਵਿਪਾਸਨਾ ਇੰਸਾ ਅਤੇ ਡਾ.ਪੀਕੇ ਨੈਨ ਕੋਲੋਂ ਪੁੱਛਗਿੱਛ ਕਰੇਗੀ।