ਬੇਅਦਬੀ ਮਾਮਲਾ -ਅੱਜ ਮੁੜ ਡੇਰਾ ਸਿਰਸਾ ਜਾਵੇਗੀ ਐਸਆਈਟੀ
ਡੇਰਾ ਚੇਅਰਪਰਸਨ ਵਿਪਾਸਨਾ ਇੰਸਾ ਅਤੇ ਵਾਈਸ ਚੇਅਰਮੈਨ ਕੋਲੋਂ ਹੋਵੇਗੀ ਪੁੱਛਗਿੱਛ
ਚੰਡੀਗੜ੍ਹ,10 ਦਸੰਬਰ(ਵਿਸ਼ਵ ਵਾਰਤਾ)- ਬੇਅਦਬੀ ਮਾਮਲਿਆਂ ਵਿੱਚ ਪੰਜਾਬ ਪੁਲਿਸ ਵੱਲੋਂ ਬਣਾਈ ਗਈ ਆਈਜੀ ਪਰਮਾਰ ਦੀ ਅਗਵਾਈ ਵਾਲੀ ਐਸਆਈਟੀ ਅੱਜ ਫਿਰ ਤੋਂ ਸਿਰਸਾ ਜਾ ਕੇ ਡੇਰਾ ਸੱਚਾ ਸੌਦਾ ਵਿੱਚ ਹੀ ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾ ਅਤੇ ਵਾਈਸ ਚੇਅਰਮੈਨ ਪੀਕੇ ਨੈਨ ਕੋਲੋਂ ਪੁੱਛਗਿੱਛ ਕਰੇਗੀ।