ਅਫਵਾਹਾਂ ਤੋਂ ਦੂਰ ਰਹੋ, ਘਬਰਾਉਣ ਦੀ ਲੋੜ ਨਹੀਂ – ਡਿਪਟੀ ਕਮਿਸ਼ਨਰ
ਬੁਢਲਾਡਾ 9, ਅਪ੍ਰੈਲ(ਬਾਂਸਲ): ਦਿੱਲੀ ਨਿਜਾਮੂਦੀਨ ਮਰਕਸ ਤੋਂ ਪਰਤੇ ਤਬਲੀਗੀ ਜਮਾਤ ਦੇ 10 ਜਮਾਤੀਆਂ ਵਿੱਚੋਂ 5 ਦੇ ਕਰੋਨਾ ਟੈਸਟ ਪਾਜਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ ਸੰਪਰਕ ਵਿੱਚ ਆਏ ਮਸਜਿਦ ਦੇ ਨਜ਼ਦੀਕ ਰਹਿਣ ਵਾਲੇ ਪਤੀ ਪਤਨੀ ਅਤੇ ਉਨ੍ਹਾਂ ਦੇ ਦੋ ਨਾਬਾਲਗ ਬੱਚੇ ਤੋਂ ਇਲਾਵਾ ਦੋ ਮਹਿਲਾਵਾਂ ਸਮੇਤ 6 ਹੋਰ ਟੈਸਟ ਪਾਜਟਿਵ ਆਉਣ ਕਾਰਨ ਹਲਕੇ ਵਿੱਚ ਹੜਕੰਪ ਮੰਚ ਗਈ ਹੈ ਉੱਥੇ 5 ਬੱਚਿਆ ਸਮੇਤ 7 ਵਿਅਕਤੀਆਂ ਦੀ ਰਿਪੋਰਟ ਨੈਗਟਿਵ ਵੀ ਆਈ ਹੈ. ਬੁਢਲਾਡਾ ਸ਼ਹਿਰ ਵਿੱਚ ਕਰੋਨਾ ਵਾਇਰਸ ਪਾਜ਼ਟਿਵਾਂ ਦੀ ਗਿਣਤੀ ਹੁਣ 11 ਤੱਕ ਪਹੁੰਚ ਗਈ ਹੈ. ਇਨ੍ਹਾਂ ਪਾਜਟਿਵ ਆਏ ਮੁਸ਼ਲਿਮ ਜਮਾਤੀਆਂ ਵਿੱਚੋਂ ਮਸਜਿਦ ਦੇ ਰਹਿਣ ਵਾਲੇ ਅਤੇ ਇਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕ ਹਨ. ਜਿਨ੍ਹਾ ਵਿੱਚ 55 ਸਾਲਾਂ ਔਰਤ ਵੀ ਹੈ. ਉੱਥੇ ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰੰਘ ਚਹਿਲ ਨੇ ਲੋਕਾਂ ਨੂੰ ਅਫਵਾਹਾ ਤੋਂ ਸੁਚੇਤ ਰਹਿੰਦੀਆ ਅਪੀਲ ਕੀਤੀ ਕਿ ਘਬਰਾਉਣ ਦੀ ਲੋੜ ਨਹੀਂ ਕਰੋਨਾ ਵਾਇਰਸ ਦੇ ਇਤਿਆਹਤ ਵਜੋਂ ਕਰਫਿਊ ਜਾਰੀ ਹੈ ਅਤੇ ਲੋੜਵੰਦਾਂ ਨੂੰ ਉਨ੍ਹਾਂ ਦੇ ਘਰ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਸਦਕਾ ਪੁਲਿਸ ਦੀ ਮੁਸਤੈਦੀ ਨਾਲ ਜਰੂਰਤ ਦਾ ਸਮਾਨ ਪਹੁੰਚਾਇਆ ਜਾ ਰਿਹਾ ਹੈ. ਉਨ੍ਹਾਂ ਦੱਸਿਆ ਕਿ 19 ਮਾਰਚ ਨੂੰ ਬੁਢਲਾਡਾ ਦੀ ਮਸਜਿਦ ਵਿੱਚ ਦਿੱਲੀ ਨਿਜਾਮੂਦੀਨ ਮਰਕਸ ਤੋਂ ਪਰਤੇ 10 ਲੋਕ ਜਿਨ੍ਹਾਂ ਵਿੱਚ 5 ਔਰਤਾ ਅਤੇ 5 ਮਰਦ ਸ਼ਾਮਿਲ ਸਨ ਦਾ 2 ਅਪ੍ਰੈਲ ਨੂੰ ਲਏ ਗਏ ਨਮੂਨਿਆ ਵਿੱਚ 3 ਜਮਾਤੀ ਕਰੋਨਾ ਪਾਜ਼ਟਿਵ ਪਾਏ ਗਏ. ਇਸ ਤੋਂ ਬਾਅਦ ਬਾਕੀ ਜਮਾਤੀਆਂ ਦੇ ਵਿੱਚੋਂ ਹੋਰ 2 ਔਰਤਾਂ ਦੇ ਟੈਸਟ ਵੀ ਬਾਅਦ ਵਿੱਚ ਪਾਜਟਿਵ ਪਾਏ ਗਏ ਜਿਨ੍ਹਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਭੇਜਿਆ ਗਿਆ ਹੈ ਇਨ੍ਹਾਂ ਵਿੱਚੋਂ ਬਚੇ ਜਮਾਤੀਆਂ ਨੂੰ ਇਕਾਤਵਾਸ ਵਿੱਚ ਰੱਖ ਲਿਆ ਸੀ ਜ਼ੋ ਬੁਢਲਾਡਾ ਦੀ ਆਈ ਟੀ ਆਈ ਵਿੱਚ ਸਥਾਪਿਤ ਕੀਤਾ ਗਿਆ ਸੀ. ਉਸ ਤੋਂ ਬਾਅਦ ਇਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਇੱਕ ਪੁਲਿਸ ਮੁਲਾਜਮ, ਦੁਕਾਨਦਾਰ, ਸਾਬਕਾ ਫੋਜ਼ੀ ਪਤੀ ਪਤਨੀ ਸਮੇਤ 24 ਲੋਕਾਂ ਦੇ ਨਮੂਨੇ ਲੈ ਕੇ ਇਕਾਤਵਾਸ ਵਿੱਚ ਰੱਖਿਆ ਗਿਆ ਸੀ ਜਿਨ੍ਹਾਂ ਵਿੱਚੋਂ 20 ਦੇ ਨਮੂਨੇ ਨੈਗਟਿਵ ਆਉਣ ਤੋਂ ਬਾਅਦ ਆਪੋਂ ਆਪਣੇ ਘਰਾਂ ਵਿੱਚ ਭੇਜ਼ ਦਿੱਤਾ ਗਿਆ ਹੈ ਅਤੇ ਬਾਕੀ ਵਿਅਕਤੀਆਂ ਦੀ ਰਿਪੋਰਟ ਆਉਣੀ ਬਾਕੀ ਸੀ ਜਿਸ ਵਿੱਚੋਂ ਨਵੇ ਲਏ 10 ਸੈਪਲਾ ਵਿੱਚ ਅੱਜ 6 ਦੀ ਰਿਪੋਰਟ ਪਾਜਟਿਵ ਆਈ ਹੈ ਅਤੇ 5 ਬੱਚਿਆ ਸਮੇਤ 8 ਦੀ ਰਿਪੋਰਟ ਨੈਗਟਿਵ ਆਈ ਹੈ.
ਕਿਹੜੇ ਕਿਹੜੇ ਵਾਰਡ ਨਾਲ ਸੰਬੰਧਤ ਹਨ ਪਾਜਟਿਵ ਮਰੀਜ਼: ਅੱਜ ਕਰੋਨਾ ਵਾਇਰਸ ਪਾਜਟਿਵਾਂ ਦੀ ਰਿਪੋਰਟ ਵਿੱਚ ਵਾਰਡ ਨੰਬਰ 3 ਦੀਆਂ 2 ਔਰਤਾਂ ਜ਼ੋ ਸੱਸ ਨੂੰਹਾ ਹਨ ਜਿਨ੍ਹਾਂ ਦਾ ਘਰ ਪੁਰਾਣੇ ਕਿਲ੍ਹੇ ਦੇ ਨਜ਼ਦੀਕ ਪਿੰਡ ਬੁਢਲਾਡਾ ਵਿੱਚ ਬੰਦ ਗਲੀ ਵਿੱਚ ਦੱਸਿਆ ਜਾ ਰਿਹਾ ਹੈ. ਇਸ ਤੋਂ ਇਲਾਵਾ ਮਸਜਿਦ ਦੇ ਨਜ਼ਦੀਕ ਘਰ ਵਿੱਚ ਰਹਿੰਦੇ ਪਤੀ ਪਤਨੀ ਅਤੇ ਉਨ੍ਹਾਂ ਦੇ 2 ਨਾਬਾਲਗ ਬੱਚੇ ਜ਼ੋ ਵਾਰਡ ਨੰਬਰ 4 ਦੇ ਵਸਨੀਕ ਹਨ ਜਿੱਥੇ ਪੁਲਿਸ ਵੱਲੋਂ ਪਹਿਲਾ ਹੀ ਇਹ ਇਲਾਕਾ ਪਿਛਲੇ 2 ਹਫਤਿਆ ਤੋਂ ਸੀਲ ਕੀਤਾ ਹੋਇਆ ਹੈ ਦੀ ਰਿਪੋਰਟ ਪਾਜਟਿਵ ਆਈ ਹੈ.
ਕੀ ਕਹਿਣਾ ਹੈ ਐਸ ਐੌਸ ਪੀ ਮਾਨਸਾ ਦਾ: ਡਾ. ਨਰਿੰਦਰ ਭਾਰਗਵ ਐਸ ਐਸ ਪੀ ਮਾਨਸਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਰੋਨਾ ਵਾਇਰਸ ਦੇ ਇਤਿਆਹਤ ਵਜੋਂ ਲਗਾਏ ਗਏ ਕਰਫਿਊ ਦੋਰਾਨ ਲੋਕਾਂ ਵੱਲੋਂ ਭਰਵਾ ਸਹਿਯੋਗ ਦਿੱਤਾ ਜਾ ਰਿਹਾ ਹੈ ਉੱਥੇ ਪੰਜਾਬ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਆਪਣੀ ਜਾਨ ਤਲੀ ਤੇ ਰੱਖ ਕੇ ਦਿਨ ਰਾਤ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ. ਉਨ੍ਹਾ ਦੱਸਿਆ ਕਿ ਜਿਲ੍ਹੇ ਵਿੱਚ ਲੋੜਵੰਦ ਲੋਕਾਂ ਨੂੰ ਘਰਾਂ ਤੱਕ ਰਾਸ਼ਨ ਪਹੁੰਚਾਉਣ ਵਿੱਚ ਵੀ ਕੋਈ ਸਮੱਸਿਆ ਨਹੀਂ ਆ ਰਹੀ. ਪੁਲਿਸ ਨੇ ਹਰ ਪਿੰਡ ਗਲੀ ਮੁਹੱਲੇ ਵਿੱਚ ਵਿਲੇਜ਼ ਅਫਸਰ ਨਿਯੁਕਤ ਕੀਤੇ ਗਏ ਹਨ ਜ਼ੋ ਜਮੀਨੀ ਪੱਧਰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ.
Mohali News: ਵਿਧਾਇਕ ਰੰਧਾਵਾ ਅਤੇ ਡੀ ਸੀ ਜੈਨ ਨੇ ਬਿਨਾਂ ਅੱਗ ਲਗਾਏ ਪਰਾਲੀ ਦਾ ਪ੍ਰਬੰਧਨ ਕਰਨ ਵਾਲੇ ਕਿਸਾਨਾਂ ਦਾ ਕੀਤਾ ਸਨਮਾਨ
Mohali News: ਵਿਧਾਇਕ ਰੰਧਾਵਾ ਅਤੇ ਡੀ ਸੀ ਜੈਨ ਨੇ ਬਿਨਾਂ ਅੱਗ ਲਗਾਏ ਪਰਾਲੀ ਦਾ ਪ੍ਰਬੰਧਨ ਕਰਨ ਵਾਲੇ ਕਿਸਾਨਾਂ ਦਾ ਕੀਤਾ...