ਹੁਸ਼ਿਆਰਪੁਰ, 17 ਅਗਸਤ (ਤਰਸੇਮ ਦੀਵਾਨਾ)-ਸੀਮਾ ਸੁਰੱਖਿਆ ਬਲ (ਬੀ.ਐਸ.ਐਫ) ਦੇ ਸਿਖਲਾਈ ਕੇਂਦਰ ਖੜ•ਕਾਂ ਵਿਖੇ 71ਵਾਂ ਸੁਤੰਤਰਤਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਇੰਸਪੈਕਟਰ ਜਨਰਲ, ਸਿਖਲਾਈ ਕੇਂਦਰ ਬੀ.ਐਸ.ਐਫ. ਖੜਕਾਂ ਸ੍ਰੀ ਪਰਵਿੰਦਰ ਸਿੰਘ ਬੈਂਸ ਵਲੋਂ ਕੌਮੀ ਤਿਰੰਗਾ ਲਹਿਰਾਇਆ ਗਿਆ।
ਸ੍ਰੀ ਬੈਂਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੁਤੰਤਰਤਾ ਦਿਵਸ ਸਾਡੇ ਸਾਰਿਆਂ ਦੇ ਲਈ ਇਕ ਮਹੱਤਵਪੂਰਨ ਦਿਵਸ ਹੈ। ਉਹਨਾਂ ਕਿਹਾ ਕਿ ਬਦਲਦੇ ਸਮੇਂ ਦੇ ਨਾਲ ਸਾਡੇ ਦੇਸ਼ ਦੇ ਬਾਹਰੀ ਅਤੇ ਅੰਦਰੂਨੀ ਹਾਲਾਤ ਵਿੱਚ ਵੀ ਬਦਲਾਅ ਹੋ ਰਿਹਾ ਹੈ, ਜਿਸ ਕਰਕੇ ਦੇਸ਼ ਦੀ ਸੁਰੱਖਿਆ ਪ੍ਰਤੀ ਸੀਮਾ ਸੁਰੱਖਿਆ ਬਲ ਦੀ ਜ਼ਿੰਮੇਵਾਰੀ ਵਧਦੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਾਡੇ ਸੁਰੱਖਿਆ ਬਲਾਂ ਨੂੰ ਦੇਸ਼ ਦੀਆਂ ਹੱਦਾਂ ਦੇ ਨਾਲ-ਨਾਲ ਦੇਸ਼ ਦੀ ਅੰਦਰੂਨੀ ਸ਼ਾਂਤੀ ਨੂੰ ਬਰਕਰਾਰ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਨੀ ਚਾਹੀਦੀ ਹੈ।
ਸੀ੍ਰ ਬੈਂਸ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਅੱਤਵਾਦ, ਇਕ ਚੁਨੌਤੀਪੂਰਨ ਸਮੱਸਿਆ ਬਣੀ ਹੋਈ ਹੈ, ਪ੍ਰੰਤੂ ਸੀਮਾ ਸੁਰੱਖਿਆ ਬਲ ਇਸ ਜਿੰਮੇਵਾਰੀ ਨੂੰ ਵੀ ਬਾਖੂਬੀ ਨਿਭਾਅ ਰਿਹਾ ਹੈ। ਉਹਨਾਂ ਕਿਹਾ ਕਿ ਹੱਦਾਂ ਦੀ ਸੁਰੱਖਿਆ ਦੇ ਨਾਲ-ਨਾਲ ਕੁਦਰਤੀ ਆਫਤਾਂ, ਚੋਣਾਂ ਆਦਿ ਗਤੀਵਿਧੀਆਂ ਵਿੱਚ ਵੀ ਸੀਮਾ ਸੁਰੱਖਿਆ ਬਲ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਉਹਨਾਂਕਿਹਾ ਕਿ ਜਵਾਨਾਂ ਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿ ਅਸੀਂ ਸੀਮਾ ਸੁਰੱਖਿਆ ਬਲ ਦੇ ਮੈਂਬਰ ਹਾਂ। ਇਸ ਸਮਾਰੋਹ ਵਿੱਚ ਸਿਖਿਆਰਥੀਆਂ ਅਤੇ ਸਕੂਲ ਦੇ ਬੱਚਿਆਂ ਵਲੋਂ ਸਭਿਆਚਾਰਕ ਦੇਸ਼ ਭਗਤੀ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਗਿਆ।
ਇਸ ਸਮਾਰੋਹ ਵਿੱਚ ਕਮਾਂਡੈਂਟ (ਪ੍ਰਸ਼ਾਸ਼ਨ ) ਸ੍ਰੀ ਆਰ.ਕੇ. ਬਿਰਦੀ, ਕਮਾਂਡੈਂਟ(ਸਿਖਲਾਈ) ਸ੍ਰੀ ਉਪਿੰਦਰ ਰਾਏ, ਸ੍ਰੀ ਵਿਕਾਸ਼ ਸੁੰਦਰਿਆਲ ਸੈਕੰਡ ਕਮਾਨ ਅਧਿਕਾਰੀ (ਸਿਖਲਾਈ), ਸ੍ਰੀ ਡਿੰਪਲ ਖਾਰੀ, ਸ੍ਰੀ ਸੁਰਿੰਦਰ ਕੁਮਾਰ ਸ਼ਰਮਾ, ਸ੍ਰੀ ਆਸ਼ੂਰੰਜਨ ਰਾਏ, ਸ੍ਰੀ ਸੁਰੇਸ਼ ਕੌਂਡਲ, ਸ੍ਰੀ ਅਰਵਿੰਦ ਬਿਆਲਾ, ਸ੍ਰੀ ਸੁਰਿੰਦਰ ਪਾਲ, ਸ੍ਰੀ ਹਿੰਗਲਾਜ ਦਾਨ ਅਤੇ ਸ੍ਰੀ ਤੁਫਾਨ ਸਿੰਘ ਸਹਾਇਕ ਕਮਾਡੈਂਟ ਮੌਜੂਦ ਸਨ।
ਮੁੱਖ ਮੰਤਰੀ ਨੇ Hoshiarpur ਵਿਖੇ ਯੁਵਕ ਮੇਲੇ ‘ਚ ਸੰਤ ਰਾਮ ਉਦਾਸੀ ਦੀ ਕ੍ਰਾਂਤੀਕਾਰੀ ਕਵਿਤਾ ਸੁਣਾ ਕੇ ਸਰੋਤਿਆਂ ਦਾ ਮਨ ਮੋਹਿਆ
ਮੁੱਖ ਮੰਤਰੀ ਨੇ Hoshiarpur ਵਿਖੇ ਯੁਵਕ ਮੇਲੇ 'ਚ ਸੰਤ ਰਾਮ ਉਦਾਸੀ ਦੀ ਕ੍ਰਾਂਤੀਕਾਰੀ ਕਵਿਤਾ ਸੁਣਾ ਕੇ ਸਰੋਤਿਆਂ ਦਾ ਮਨ ਮੋਹਿਆ...