ਹੁਸ਼ਿਆਰਪੁਰ, 30 ਜੂਨ, (ਵਿਸ਼ਵ ਵਾਰਤਾ):
ਡੀ.ਏ.ਵੀ. ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ: ਅਨੂਪ ਕੁਮਾਰ ਅਤੇ ਸਕੱਤਰ ਰਿਟਾ: ਪ੍ਰਿਸੀਪਲ ਡੀ.ਐਲ. ਆਨੰਦ ਦੇ ਮਾਰਗ ਦਰਸ਼ਨ ਅਨੂਸਾਰ ਚੱਲ ਰਹੀ ਸੰਸਥਾ ਡੀ.ਏ.ਵੀ. ਕਾਲਜ ਆਫ ਐਜੂਕੇਸ਼ਨ, ਹੁਸ਼ਿਆਰਪੁਰ ਵਿੱਚ ਕੌਮੀ ਪੱਧਰ ਦੇ ਲੋਕ ਗੀਤ ਮੁਕਾਬਲੇ ਦਾ ਆਯੋਜਨ ਕਰਵਾਇਆ ਗਿਆ। ਡਾ: ਮੋਨਿਕਾ, ਪ੍ਰੋ: ਰੋਮਾਂ ਰਲਹਨ, ਅਤੇ ਪ੍ਰੋ: ਚੇਤਨ ਸਰਮਾਂ ਅਤੇ ਪ੍ਰੋ: ਵਿਸ਼ਾਖਾ ਦੁਆਰਾ ਆਯੋਜਿਤ ਇਸ ਪ੍ਰਤੀਯੋਗਿਤਾ ਵਿੱਚ ਪੰਜਾਬ, ਹਰਿਆਣਾ, ਹਿੰਮਾਚਲ ਪ੍ਰਦੇਸ਼ ਅਤੇ ਰਜਸਥਾਨ ਦੇ ਅਲੱਗ ਅਲੱਗ ਪ੍ਰਤੀਯੋਗੀਆਂ ਨੇ ਵੱਧ ਚੱੜ੍ਹ ਕੇ ਹਿਸਾ ਲਿਆ। ਪ੍ਰਸਿੱਧ ਸੰਗੀਤ ਨਿਰਦੇਸ਼ਿਕ ਅਤੇ ਗੀਤਕਾਰ ਗੁਰਦੀਪ ਸਿੰਘ, ਪ੍ਰਸਿੱਧ ਦੂਰਦਰਸ਼ਨ ਕਲਾਕਾਰ ਰਮੇਸ਼ ਚੰਦਰ ਅਤੇ ਕਾਲਜ ਦੇ ਪਿੰਸੀਪਲ ਅਤੇ ਸੰਗੀਤ ਮਾਹਿਰ ਡਾ: ਸ਼ਿਆਮ ਸੁੰਦਰ ਸਰਮਾਂ ਦੁਆਰਾ ਲਈ ਗਈ ਪ੍ਰਤੀਯੋਗਿਤਾ ਦੇ ਨਤੀਜਿਆਂ ਵਿੱਚ ਗੁਰੁ ਨਾਨਕ ਨੈਸ਼ਨਲ ਕਾਲਜ਼, ਦੋਰਾਹ, ਲੁਧਿਆਣਾ ਦੀ ਅਨੂਰਾਧਾ ਨੂੰ ਪਹਿਲਾ ਸਥਾਨ, ਬੀ.ਸੀ.ਐਮ. ਕਾਲਜ਼ ਆਫ ਐਜੂਕੇਸ਼ਨ ਲੁਧਿਆਣਾ ਦੇ ਗੁਰਸ਼ਰਨ ਸਿੰਘ ਅਤੇ ਖਾਲਸਾ ਕਾਲਜ਼ ਆਫ ਐਜੂਕੇਸ਼ਨ, ਅਮ੍ਰਿਤਸਰ ਦੀ ਸਿਮਰਜੀਤ ਕੌਰ ਨੂੰ ਦੂਜਾ ਸਥਾਨ, ਸਰਕਾਰੀ ਕਾਲਜ਼ ਹੁਸ਼ਿਆਰਪੁਰ ਦੀ ਬਲਦੀਪ ਕੌਰ ਅਤੇ ਜੀ.ਐਚ.ਜੀ.ਖਾਲਸਾ ਕਾਲਜ ਆਫ ਐਜੂਕੇਸ਼ਨ, ਗੁਰੂਸਰ ਸੁਧਾਰ, ਲੁਧਿਆਣਾ ਦੇ ਜਸਵਿੰਦਰ ਸਿੰਗ ਨੂੰ ਤੀਜਾ ਸਥਾਨ ਅਤੇ ਡੀ.ਏ.ਵੀ. ਕਾਲਣ ਹੁਸ਼ਿਆਰਪੁਰ ਦੀ ਦੀਪਾ ਅਤੇ ਆਦਰਸ਼ ਭਾਰਤੀ ਕਾਲਜ ਪਠਾਨਕੋਟ ਦੀ ਸੁਨੈਨਾ ਦੇਵੀ ਨੂੰ ਪ੍ਰਸੰਸਾ ਪੁਰਸਕਾਰ ਪ੍ਰਦਾਨ ਕੀਤਾ ਗਿਆ। ਕਾਲਜ ਦੀ ਪ੍ਰਬੰਧਕ ਕਮੇਟੀ ਨੇ ਜੇਤੂ ਰਹੇ ਵਿਦਿਆਰਥੀਆਂ ਨੂੰ ਹਾਰਦਿਕ ਵਦਾਈ ਦਿੱਤੀ। ਇਸ ਮੌਕੇ ਉੱਤੇ ਕਾਲਜ ਦੇ ਪਿ੍ਰੰਸੀਪਲ ਡਾ: ਸ਼ਿਆਮ ਸੁੰਦਰ ਨੇ ਮੁਕਾਬਲੇ ਵਿੱਚ ਹਿਸਾ ਲੈਣ ਵਾਲੇ ਵਿਦਿਆਰਥੀਆਂ ਦੇ ਸਫਲ ਆਯੋਜਨ ਉੱਤੇ ਆਯੋਜਕਾਂ ੳਤੇ ਨਾਲ ਹੀ ਸਾਰੇ ਪ੍ਰਤੀਯੋਗੀਆਂ ਨੂੰ ਭਾਗ ਲੈਣ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਪ੍ਰਕਾਰ ਦੀਆਂ ਪ੍ਰਤੀਯੋਗਤਾਵਾਂ ਸਾਡੀ ਸੱਭਿਅਤਾ ਅਤੇ ਸੰਸਕ੍ਰਿਤੀ ਦੇ ਸੁਰੱਖਿਆਂ ਅਤੇ ਪਸਾਰ ਵਿੱਚ ਸਹਾਇਕ ਸਿੱਧ ਹੁੰਦੀਆਂ ਹਨ।