ਬੀਕੇਯੂ ਏਕਤਾ ਉੱਗਰਾਹਾਂ ਅਤੇ ਸਮਰਥਨ ਕਮੇਟੀ ਵੱਲੋਂ ਰੈਲੀ-ਮੁਜ਼ਾਹਰਾ ਕਰਕੇ ਕਾਲਾ ਦਿਵਸ ਮਨਾਇਆ
ਹਨੂਮਾਨ ਚੌਂਕ ਵਿੱਚ ਮੋਦੀ ਹਕੂਮਤ ਅਤੇ ਕਾਰਪੋਰੇਟ ਘਰਾਣਿਆਂ ਦਾ ਫੂਕਿਆ ਪੁਤਲਾ
ਬਠਿੰਡਾ , 26 ਮਈ ( ਕੁਲਬੀਰ ਬੀਰਾ ): (ਬਠਿੰਡਾ) ਬੀਕੇਯੂ ਏਕਤਾ ਉੱਗਰਾਹਾਂ ਅਤੇ ਕਿਸਾਨ ਸੰਘਰਸ਼ ਸੰਘਰਸ਼ ਸਮਰਥਨ ਕਮੇਟੀ ਵੱਲੋਂ ਅੱਜ ਡਿਪਟੀ ਕਮਿਸਨਰ ਦੀ ਰਿਹਾਇਸ਼ ਸਾਹਮਣੇ ਇਕੱਤਰ ਹੋਣ ਉਪਰੰਤ ਰੈਲੀ ਕਰਕੇ ਹਨੂਮਾਨ ਚੌਂਕ ਤੱਕ ਕਾਲੇ ਝੰਡੇ ਲਹਿਰਾਕੇ ਰੋਸ਼ ਮੁਜ਼ਾਹਰਾ ਕਰਦੇ ਹੋਏ ਹਨੂਮਾਨ ਚੌਂਕ ਵਿੱਚ ਮੋਦੀ ਹਕੂਮਤ ਅਤੇ ਕਾਰਪੋਰੇਟ ਘਰਾਣਿਆਂ ਦਾ ਪੁਤਲਾ ਫੂਕਕੇ ਕਾਲਾ ਦਿਵਸ਼ ਮਨਾਇਆ ਗਿਆ,ਇਸ ਸਮੇਂ ਸੰਬੋਧਨ ਕਰਦਿਆਂ ਹਰਜਿੰਦਰ ਸਿੰਘ ਬੱਗੀ,ਜਗਸੀਰ ਸਿੰਘ ਝੁੰਬਾ,ਮਾ.ਰੇਸ਼ਮ ਸਿੰਘ ਖੇਮੂਆਣਾ,ਵਰਿੰਦਰ ਸਿੰਘ ਬੀਬੀਵਾਲਾ ਨੇ ਕਿਹਾ ਕਿ ਅੱਜ 26 ਮਈ ਨੂੰ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਸੰਘਰਸ਼ ਦੇ ਛੇ ਮਹੀਨੇ ਪੂਰੇ ਹੋਣ ਉਪਰੰਤ ਨਵੇਂ ਕਾਲੇ ਖੇਤੀ ਕਾਨੂੰਨ ਰੱਦ ਨਾ ਕਰਨ ਅਤੇ ਮੋਦੀ ਹਕੂਮਤ ਵੱਲੋਂ ਆਪਣੇ ਸੱਤ ਸਾਲਾਂ ਦੇ ਕਾਰਜ਼ਕਾਲ ਵਿੱਚ ਕੀਤੇ ਲੋਕਮਾਰੂ ਕਾਲੇ ਫੈਸਲਿਆਂ ਦੇ ਵਿਰੋਧ ਵਿੱਚ ਕੀਤੇ ਇਸ ਵਿਰੋਧ ਪ੍ਰਦਰਸ਼ਨ ਦੌਰਾਨ ਆਗੂਆਂ ਕਿਹਾ ਕਿ ਕੇਂਦਰ ਦੀ ਫਾਸ਼ੀਵਾਦੀ ਮੋਦੀ ਹਕੂਮਤ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੀ ਆੜ ਵਿੱਚ ਮੁਲਕ ਦੇ ਕੁੱਲ ਕਿਸਾਨਾਂ-ਮਜ਼ਦੂਰਾਂ ਸਮੇਤ ਹੋਰ ਮਿਹਨਤਕਸ਼ ਲੋਕਾਂ ਨੂੰ ਹੋਰ ਨਿਚੋੜਨ ਲਈ ਨਵੇਂ ਕਾਲੇ ਖੇਤੀ ਅਤੇ ਕਿਰਤ ਕਾਨੂੰਨ ਲੋਕਾਂ ਸਿਰ ਧੱਕੇ ਨਾਲ ਮੜਨ ਦੇ ਨਾਲ-ਨਾਲ ਕੋਰੋਨਾ ਬਿਮਾਰੀ ਦੀ ਓਟ ਵਿੱਚ ਆਰਥਿਕ ਸੁਧਾਰਾਂ ਦੇ ਨਾਮ ਤੇ ਸਮੁੱਚੇ ਜਨਤਕ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ ਅਤੇ ਕੋਰੋਨਾ ਬਿਮਾਰੀ ਨੂੰ ਹੱਥ ਆਏ ਮੌਕੇ ਵਜੋਂ ਵਰਤਿਆ ਹੈ ਪਰ ਕੋਰੋਨਾ ਬਿਮਾਰੀ ਤੋਂ ਲੋਕਾਂ ਦੇ ਬਚਾਅ ਹਿੱਤ ਮੋਦੀ ਅਤੇ ਕੈਪਟਨ ਸਰਕਾਰ ਨੇ ਕੋਈ ਵੀ ਠੋਸ ਕਦਮ ਨਹੀਂ ਚੁੱਕੇ ਅਤੇ ਕਰੋਨਾ ਮਹਾਂਮਾਰੀ ਦੀ ਪਹਿਲੀ ਲਹਿਰ ਦੌਰਾਨ ਬੇਤੁਕੇ ਲੌਕਡਾਊਨ ਕਰਕੇ ਦੇਸ ਦੇ ਕੁੱਲ ਕਿਰਤੀ ਵਰਗ ਨੂੰ ਅੰਤਾਂ ਦੀ ਆਰਥਿਕ ਮਾਰ ਝੱਲਣੀ ਪਈ ਹੈ ਅਤੇ ਬਿਮਾਰੀ,ਭੁੱਖਮਰੀ,ਬੇਰੁਜ਼ਗਾਰੀ ਕਰਕੇ ਲੱਖਾਂ ਬੇਸ਼ਕੀਮਤੀ ਜਾਨਾਂ ਅਜਾਈਂ ਗਈਆਂ ਹਨ ਦੁਨੀਆ ਪੱਧਰ ਤੇ ਕੋਰੋਨਾ ਦੀ ਦੂਜੀ ਲਹਿਰ ਆਉਣ ਦੀਆਂ ਪੇਸ਼ਨਗੋਈਆਂ ਦੇ ਬਾਵਜੂਦ ਮੁਲਕ ਦੇ ਹਾਕਮਾਂ ਨੇ ਹਸਪਤਾਲ,ਦਵਾਈਆਂ, ਆਕਸੀਜਨ,ਵੈਂਟੀਲੇਟਰ ਵਰਗੀਆਂ ਮੁੱਢਲੀਆਂ ਸਹੂਲਤਾਂ ਦਾ ਪ੍ਰਬੰਧ ਕਰਨ ਦੀ ਕੋਈ ਜਰੂਰਤ ਨਹੀਂ ਸਮਝੀ,ਜਿਸ ਕਾਰਨ ਕੋਰੋਨਾ ਦੀ ਦੂਜੀ ਲਹਿਰ ਮੌਕੇ ਵੀ ਮੁਲਕ ਇੱਕ ਸਾਲ ਪਹਿਲਾਂ ਵਾਲੀ ਸਥਿਤੀ ਤੇ ਹੀ ਖੜ੍ਹਾ ਹੈ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਸਿਹਤ ਸਹੂਲਤਾਂ ਅਤੇ ਲੋਕਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਦੀ ਪੂਰਤੀ ਦੀ ਥਾਂ ਜਬਰੀ ਲਾਕਡਾਊਨ ਤੇ ਪੁਲੀਸ ਸਖ਼ਤੀ ਰਾਹੀਂ ਕਰੋਨਾ ਭਜਾਉਣ ਦਾ ਅਮਲ ਵਿੱਢਿਆ ਹੋਇਆ ਹੈ ਕੋਰੋਨਾ ਸੰਕਟ ਦੌਰਾਨ ਮੁਲਕ ਦੇ ਕਾਰਪੋਰੇਟ ਘਰਾਣਿਆਂ ਦੀ ਆਮਦਨ ਛੜੱਪੇ ਮਾਰਕੇ ਵਧ ਰਹੀ ਹੈ ਪਰ ਦੇਸ ਦੇ ਕੁੱਲ ਕਿਰਤੀ ਲੋਕਾਂ ਨੂੰ ਰੋਜ਼ੀ ਰੋਟੀ ਲਈ ਸੌ-ਸੌ ਪਾਪੜ ਵੇਲਣੇ ਪੈ ਰਹੇ ਹਨ।
ਲੋਕਾਂ ਦੀ ਕਾਰਪੋਰੇਟ ਘਰਾਣਿਆਂ ਤੋਂ ਸਿੱਧੀ ਲੁੱਟ ਕਵਾਉਣ ਦੇ ਨਾਲ-ਨਾਲ ਸਰਕਾਰੀ ਖ਼ਜ਼ਾਨੇ ਵਿੱਚੋਂ 20 ਹਜ਼ਾਰ ਕਰੋਡ਼ ਦੇ ਅਾਰਥਿਕ ਪੈਕੇਜ ਰਾਹੀਂ ਵੀ ਕਾਰਪੋਰੇਟਾਂ ਨੂੰ ਵੱਡੇ ਗੱਫੇ ਦਿੱਤੇ ਗਏ ਹਨ,ਪਰ ਕੋਰੋਨਾ ਦੀ ਦੂਸਰੀ ਲਹਿਰ ਦੌਰਾਨ ਮੁਲਕ ਦੇ ਲੱਖਾਂ ਲੋਕ ਦਵਾਈਆਂ,ਬੈੱਡ,ਐਂਬੂਲੈਂਸ, ਆਕਸੀਜਨ,ਵੈਂਟੀਲੇਟਰ ਵਰਗੀਆਂ ਮੁਢਲੀਆਂ ਸਹੂਲਤਾਂ ਨਾ ਮਿਲਣ ਕਾਰਨ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ ਅਤੇ ਕੋਰੋਨਾ ਬਿਮਾਰੀ ਦੇ ਡਰ ਕਾਰਨ ਅੰਬਾਨੀ-ਅਡਾਨੀ ਵਰਗੇ ਧਨਾਢ ਵਿਦੇਸ਼ਾਂ ਵਿੱਚ ਜਾ ਲੁਕੇ ਹਨ ਅਤੇ ਮੁਲਕ ਦੇ ਹਾਕਮ ਪੰਜ ਸੂਬਿਅਾਂ ਦੀਅਾਂ ਵਿਧਾਨ ਸਭਾ ਚੋਣਾਂ ਦੌਰਾਨ ਵੱਡੀਆਂ ਸਿਆਸੀ ਰੈਲੀਆਂ ਕਰਨ ਜਾਂ ਯੂ.ਪੀ.ਚੋਣਾਂ ਵਿੱਚ ਲਾਹਾ ਲੈਣ ਲਈ ਇੱਕ ਸਾਲ ਅਗੇਤਾ “ਕੁੰਭ ਇਸ਼ਨਾਨ” ਕਰਵਾਉਣ ਰਾਹੀਂ ਕਰੋੜਾਂ ਰੁਪਏ ਪਾਣੀ ਦੀ ਤਰਾਂ ਵਹਾ ਦਿੱਤੇ ਗਏ ਹਨ ਦੂਜੇ ਪਾਸੇ ਗੁਰਬਤ ਮਾਰੇ ਲੋਕ ਸੰਸਕਾਰ ਨਾ ਕਰ ਸਕਣ ਕਾਰਨ ਆਪਣੇ ਕਰੀਬੀਆਂ ਦੀਆਂ ਲਾਸ਼ਾਂ ਗੰਗਾ ਨਦੀ ਵਿੱਚ ਵਹਾਉਣ ਲਈ ਮਜਬੂਰ ਹੋਏ ਹਨ ਅਤੇ ਕੋਰੋਨਾ ਬਿਮਾਰੀ ਕਰਕੇ ਤੜਪਦੇ,ਸਹਿਕਦੇ ਜਾਂ ਮਰੇ ਹੋਏ ਲੋਕਾਂ ਦੀਆਂ ਲਾਸ਼ਾਂ ਨੂੰ ਐਂਬੂਲੈਂਸ ਪ੍ਰਬੰਧ ਨਾ ਹੋਣ ਕਾਰਨ ਆਪਣੇ ਮੋਢਿਆਂ,ਸਾਈਕਲਾਂ,ਰੇੜੀਆਂ,ਰਿਕਸਿਆਂ ਤੇ ਲਿਜਾਣ ਲਈ ਮਜਬੂਰ ਹੋਏ ਹਨ,ਸਿਹਤ ਸਹੂਲਤਾਂ ਅਤੇ ਯੋਗ ਮੈਡੀਕਲ ਪ੍ਰਬੰਧਾਂ ਦੀਆਂ ਘਾਟਾਂ ਕਾਰਨ ਦੁਨੀਆ ਪੱਧਰ ਤੇ ਮੋਦੀ ਹਕੂਮਤ ਦੀ ਕਿਰਕਰੀ ਹੋਣ ਦੇ ਬਾਵਜੂਦ ਵੀ ਸਰਕਾਰ ਨੇ ਇਸ ਮਹਾਂਮਾਰੀ ਮੌਕੇ ਵੀ ਲੋਕਾਂ ਨੂੰ ਬਣਦੀਆਂ ਸਿਹਤ ਸਹੂਲਤਾਂ ਦੇਣ ਤੋਂ ਪਾਸਾ ਵੱਟਿਆ ਹੋਇਆ ਹੈ ਅਤੇ ਸਰਕਾਰਾਂ ਵੱਲੋਂ ਕੋਰੋਨਾ ਬਿਮਾਰੀ ਦੇ ਨਵੇਂ-ਨਵੇਂ ਤੌਖਲੇ ਖੜੇ ਕਰਕੇ ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਛੇ ਮਹੀਨੇ ਤੋਂ ਚੱਲ ਰਹੇ ਕਿਸਾਨ ਸੰਘਰਸ਼ ਰਾਹੀਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਉੱਠ ਆਵਾਜ਼ ਨੂੰ ਅਣਸੁਣਿਆ ਕੀਤਾ ਜਾ ਰਿਹਾ ਹੈ ਅਤੇ ਸਾਮਰਾਜੀ ਹਿੱਤਾਂ ਅਤੇ ਕਾਰਪੋਰੇਟ ਵਫਾਦਾਰੀ ਲਈ ਕਿਸੇ ਵੀ ਹੱਦ ਤਕ ਜਾਣ ਦਾ ਪ੍ਰਭਾਵ ਦਿਖਾਇਆ ਜਾ ਰਿਹਾ ਹੈ ਇਸ ਸਮੇਂ ਆਗੂਆਂ ਮੰਗ ਕੀਤੀ ਕਿ ਨਵੇਂ ਕਾਲੇ ਖੇਤੀ ਕਾਨੂੰਨਾਂ ਨੂੰ ਤੁਰੰਤ ਕੀਤਾ ਜਾਵੇ,ਨਵੇਂ ਕਾਲੇ ਕਿਰਤ ਕਾਨੂੰਨਾਂ ਨੂੰ ਸਮੇਤ ਸਮੂਹ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ,ਸਮੂਹ ਵਿਭਾਗਾਂ ਦੇ ਨਿੱਜੀਕਰਨ ਅਤੇ ਪੁਨਰਗਠਨ ਦੀ ਨੀਤੀ ਰੱਦ ਕੀਤੀ ਜਾਵੇ,ਸਮੂਹ ਵਿਭਾਗਾਂ ਦੇ ਠੇਕਾ ਮੁਲਾਜਮਾਂ ਨੂੰ ਪੱਕਾ ਕੀਤਾ ਜਾਵੇ,ਨਵੀਂ ਕੌਮੀ ਸਿੱਖਿਆ ਨੀਤੀ ਰੱਦ ਕੀਤੀ ਜਾਵੇ,ਕੋਰੋਨਾ ਤੋਂ ਪੀਡ਼ਤ ਲੋਕਾਂ ਦੇ ਇਲਾਜ ਲਈ ਦਵਾਈਆਂ,ਆਕਸੀਜਨ,ਵੈਂਟੀਲੇਟਰਾਂ ਅਤੇ ਹੋਰ ਸਰਕਾਰੀ ਸਿਹਤ ਸਹੂਲਤਾਂ ਦੇ ਪਿੰਡ ਪੱਧਰ ਤੱਕ ਢੁੱਕਵੇਂ ਪ੍ਰਬੰਧ ਕੀਤੇ ਜਾਣ,ਸਭਨਾਂ ਲੋੜਵੰਦਾਂ ਨੂੰ ਸਰਵ-ਜਨਤਕ ਵੰਡ ਪ੍ਰਣਾਲੀ ਰਾਹੀਂ ਸਸਤਾ ਰਾਸ਼ਨ ਮੁਹਈਆ ਕਰਵਾਇਆ ਜਾਵੇ,ਸਭਨਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿੱਤਾ ਜਾਵੇ,ਇਸ ਸਮੇਂ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਤੋਂ ਜਗਰੂਪ ਸਿੰਘ,ਗੁਰਵਿੰਦਰ ਸਿੰਘ ਪੰਨੂੰ,ਡੀ.ਟੀ.ਐੱਫ.ਤੋਂ ਹਰਜੀਤ ਜੀਦਾ ਅਤੇ ਬਲਜਿੰਦਰ ਸਿੰਘ,ਨੌਜਵਾਨ ਸਭਾ ਤੋਂ ਸਰਬਜੀਤ ਮੌੜ,ਜਮਹੂਰੀ ਅਧਿਕਾਰ ਸਭਾ ਤੋਂ ਪ੍ਰਿਤਪਾਲ ਸਿੰਘ,ਸ਼ਹੀਦ ਭਗਤ ਸਿੰਘ ਲਾਇਬਰੇਰੀ ਜੀਦਾ ਤੋਂ ਕੇਵਲ ਸਿੰਘ ਜੀਦਾ,ਚੜਦਾ ਪੰਜਾਬ ਸੰਸਥਾ ਤੋਂ ਪੰਮਾ ਆਸਿਫ਼,ਤਰਕਸ਼ੀਲ ਸੁਸਾਇਟੀ ਤੋਂ ਹਾਕਮ ਸਿੰਘ,ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਤੋਂ ਜਗਸੀਰ ਸਿੰਘ,ਟੀ.ਐੱਸ.ਯੂ.(ਭੰਗਲ) ਤੋਂ ਰੰਗ ਸਿੰਘ, ਅਧਿਆਪਕ ਦਲ ਤੋਂ ਜਗਤਾਰ ਸਿੰਘ ਬਾਠ,ਦੋਧੀ ਯੂਨੀਅਨ ਤੋਂ ਹਰਜਿੰਦਰ ਸਿੰਘ ਢਿੱਲੋਂ,ਪੰਜਾਬੀ ਸਾਹਿਤ ਸਭਾ ਤੋਂ ਜੇ.ਸੀ.ਪਰਿੰਦਾ,ਪ੍ਰਗਤੀਸ਼ੀਲ ਲੇਖਕ ਸੰਘ ਤੋਂ ਜਸਪਾਲ ਮਾਨਖੇੜਾ,ਐੱਨ.ਕੇ.ਜੀਤ,ਪੀ.ਐੱਸ.ਯੂ.ਸ਼ਹੀਦ (ਰੰਧਾਵਾ) ਅਮਿਤੋਜ਼ ਮੌੜ,ਅਤਰਜੀਤ ਸਿੰਘ ਕਹਾਣੀਕਾਰ,ਮਾਰਕੀਟ ਕਮੇਟੀ ਕਰਮਚਾਰੀ ਯੂਨੀਅਨ ਤੋਂ ਕੁਲਦੀਪ ਗੋਇਲ,ਪੰਜਾਬ ਸਟੇਟ ਮਨਿਸਟਰੀਅਲ ਸਰਵਿਸ਼ਜ਼ ਯੂਨੀਅਨ ਤੋਂ ਮੇਘ ਸਿੰਘ ਸਿੱਧੂ ਆਗੂ ਹਾਜ਼ਿਰ ਸਨ।