ਬੀਐੱਸਐੱਫ ਨੇ ਭਾਰਤ-ਪਾਕਿ ਸਰਹੱਦ ‘ਤੇ ਘੁਸਪੈਠ ਦੀ ਕੋਸ਼ਿਸ਼ਾਂ ਕੀਤੀਆਂ ਨਾਕਾਮ
ਅੰਮ੍ਰਿਤਸਰ ਵਿੱਚ ਜਵਾਨਾਂ ਨੇ ਡੇੱਗਿਆ ਡਰੋਨ
ਚੰਡੀਗੜ੍ਹ 26 ਨਵੰਬਰ(ਵਿਸ਼ਵ ਵਾਰਤਾ) – ਬੀਤੀ ਰਾਤ ਪਾਕਿਸਤਾਨ ਵਾਲੇ ਪਾਸਿਓਂ ਘੁਸਪੈਠ ਦੀਆਂ ਤਿੰਨ ਕੋਸ਼ਿਸ਼ਾਂ ਹੋਈਆਂ, ਪਰ ਬੀਐਸਐਫ ਦੇ ਜਵਾਨਾਂ ਨੇ ਇਹਨਾਂ ਨੂੰ ਨਾਕਾਮ ਕਰ ਦਿੱਤਾ। ਅੰਮ੍ਰਿਤਸਰ ਸੈਕਟਰ ਵਿੱਚ ਦੋ ਡਰੋਨ ਭਾਰਤੀ ਸਰਹੱਦ ਵੱਲ ਵਧੇ, ਪਰ ਜਵਾਨਾਂ ਨੇ ਇੱਕ ਨੂੰ ਗੋਲੀ ਮਾਰ ਦਿੱਤੀ ਅਤੇ ਦੂਜੇ ਨੂੰ ਵਾਪਸ ਪਰਤਣਾ ਪਿਆ। ਦੂਜੇ ਪਾਸੇ ਪਠਾਨਕੋਟ ਸੈਕਟਰ ਵਿੱਚ ਵੀ ਜਵਾਨਾਂ ਨੇ ਘੁਸਪੈਠ ਕਰ ਰਹੇ ਦੋ ਤਸਕਰਾਂ ਖਦੇੜ ਦਿੱਤਾ।ਬੀਐਸਐਫ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਸੈਕਟਰ ਦੀ ਦਾਉਕੇ ਚੌਕੀ ਨੇੜੇ ਰਾਤ ਕਰੀਬ 10 ਵਜੇ ਡਰੋਨ ਦੀ ਹਰਕਤ ਦੇਖੀ ਗਈ। ਗਸ਼ਤ ਕਰ ਰਹੇ ਬੀਐਸਐਫ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕੁਝ ਹੀ ਮਿੰਟਾਂ ਵਿੱਚ ਡਰੋਨ ਦੀ ਆਵਾਜ਼ ਬੰਦ ਹੋ ਗਈ। ਇਸ ਤੋਂ ਬਾਅਦ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਗਈ।ਜਿਸ ਦੌਰਾਨ ਖੇਤਾਂ ਵਿੱਚ ਇੱਕ ਡਰੋਨ ਡਿੱਗਿਆ ਹੋਇਆ ਮਿਲਿਆ। ਇਹ 8-ਪ੍ਰੋਪੈਲਰ ਓਕਟਾ-ਕਾਪਟਰ DJI ਮੈਟ੍ਰਿਸ ਹੈ, ਜਿਸ ਦੀ ਵਰਤੋਂ ਪਾਕਿਸਤਾਨੀ ਤਸਕਰ ਸਰਹੱਦ ਪਾਰੋਂ ਵੱਡੀਆਂ ਖੇਪਾਂ ਦੀ ਢੋਆ-ਢੁਆਈ ਲਈ ਕਰਦੇ ਹਨ।
#Amritsar @BSF_Punjab Frontier
On 25.11.2022 at 07:45 PM, alert #BSF troops of @BSF_Punjab Frontier shot down a Quadcopter DJI Matrice 300 RTK (Chinese drone) entering from Pakistan into Indian territory near Village- Daoke, Distt- Amritsar.
Search of area is in progress. pic.twitter.com/ABwcfdCRft
— BSF PUNJAB FRONTIER (@BSF_Punjab) November 26, 2022
ਇਸ ਦੌਰਾਨ ਬੀਐਸਐਫ ਦੇ ਜਵਾਨਾਂ ਨੇ ਰਾਤ 9.45 ਤੋਂ 10.30 ਵਜੇ ਦਰਮਿਆਨ ਅੰਮ੍ਰਿਤਸਰ ਸੈਕਟਰ ਵਿੱਚ ਪੰਜਗਰਾਈ ਚੌਕੀ ਵਿੱਚ ਡਰੋਨ ਦੀ ਹਰਕਤ ਸੁਣੀ। ਜਿਸ ਤੋਂ ਬਾਅਦ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਗੋਲੀਬਾਰੀ ਕਰਨ ਤੋਂ ਬਾਅਦ ਡਰੋਨ ਵਾਪਸ ਪਰਤਿਆ। ਬੀਐਸਐਫ ਜਵਾਨਾਂ ਨੇ ਇਸ ਦੀ ਜਾਣਕਾਰੀ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ, ਜਿਸ ਤੋਂ ਬਾਅਦ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਹੈ।ਦੂਜੇ ਪਾਸੇ ਪਠਾਨਕੋਟ ਸੈਕਟਰ ਵਿੱਚ ਫਰੀਪੁਰ ਚੌਕੀ ਨੇੜੇ ਗਸ਼ਤ ਕਰ ਰਹੇ ਜਵਾਨਾਂ ਨੇ ਥਰਮਲ ਕੈਮਰਿਆਂ ਦੀ ਮਦਦ ਨਾਲ ਦੋ ਘੁਸਪੈਠੀਆਂ ਨੂੰ ਦੇਖਿਆ। ਇਹ ਪਾਕਿਸਤਾਨੀ ਰੇਂਜਰਾਂ ਦੀ ਫਰਾਈਪੁਰ ਚੌਕੀ ਦੇ ਨੇੜੇ ਸਨ। ਬਟਾਲੀਅਨ 121 ਦੇ ਜਵਾਨ ਸਰਹੱਦ ‘ਤੇ ਗਸ਼ਤ ‘ਤੇ ਸਨ। ਜਵਾਨਾਂ ਨੇ ਚੌਕਸੀ ਲਈ ਫਾਇਰਿੰਗ ਸ਼ੁਰੂ ਕਰਕੇ ਉਹਨਾਂ ਨੂੰ ਖਦੇੜ ਦਿੱਤਾ।