ਬੀਐੱਸਐੱਫ ਜਵਾਨਾਂ ਨੇ ਢੇਰ ਕੀਤਾ ਪਾਕਿਸਤਾਨੀ ਘੁਸਪੈਠੀਆ
ਚੰਡੀਗੜ੍ਹ 3 ਜਨਵਰੀ(ਵਿਸ਼ਵ ਵਾਰਤਾ) – ਸੀਮਾ ਸੁਰੱਖਿਆ ਬਲ (BSF) ਨੇ ਪੰਜਾਬ ਦੇ ਅੰਮ੍ਰਿਤਸਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਸੁੱਟਿਆ ਹੈ। ਇਸ ਦੇ ਨਾਲ ਹੀ ਜਾਣਕਾਰੀ ਅਨੁਸਾਰ ਦੱਸ ਦਈਏ ਕਿ ਘੁਸਪੈਠੀਏ ਕੋਲ ਇੱਕ ਇੰਪੋਰਟਡ ਬੰਦੂਕ ਵੀ ਸੀ। ਇਸ ਸਾਲ ਦੀ ਇਹ ਪਹਿਲੀ ਘੁਸਪੈਠ ਦੀ ਕੋਸ਼ਿਸ਼ ਹੈ ਜਿਸ ਨੂੰ ਬੀਐਸਐਫ ਨੇ ਨਾਕਾਮ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਫਿਲਹਾਲ ਬੀਐਸਐਫ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘੁਸਪੈਠ ਅੰਮ੍ਰਿਤਸਰ ਸੈਕਟਰ ਅਧੀਨ ਪੈਂਦੇ ਬੀਓਪੀ ਛੰਨਾ ਕੋਲ ਕੀਤੀ ਗਈ ਸੀ। ਬੀਐਸਐਫ ਦੀ 73 ਬਟਾਲੀਅਨ ਦੇ ਜਵਾਨ ਸਰਹੱਦ ’ਤੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਸੰਘਣੀ ਧੁੰਦ ਦੇ ਵਿਚਕਾਰ ਉਸ ਨੂੰ ਕਿਸੇ ਦੇ ਆਉਣ ਦਾ ਅਹਿਸਾਸ ਹੋਇਆ। ਘੁਸਪੈਠੀਏ ਭਾਰਤੀ ਸਰਹੱਦ ਦੇ ਅੰਦਰ 500 ਮੀਟਰ ਅੰਦਰ ਬਣੀ ਸੁਰੱਖਿਆ ਵਾੜ ਤੱਕ ਪਹੁੰਚ ਗਏ ਸਨ। ਬੀਐਸਐਫ ਜਵਾਨਾਂ ਨੇ ਆਵਾਜ ਲਗਾਈ ਕੀਤੀ ਤਾਂ ਘੁਸਪੈਠੀਏ ਨੇ ਲੁਕਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਜਵਾਨਾਂ ਨੂੰ ਗੋਲੀਬਾਰੀ ਕਰਨੀ ਪਈ।