ਬੀਐਸਐਨਐਲ ਦੇ ਯੂਜ਼ਰਾਂ ਲਈ ਖੁਸ਼ਖ਼ਬਰੀ
ਇਸ ਸਾਲ ਦੇ ਅੰਤ ਤੱਕ ਸ਼ੁਰੂ ਹੋਵੇਗੀ 4ਜੀ ਸੇਵਾ
ਚੰਡੀਗੜ੍ਹ, 26 ਮਾਰਚ(ਵਿਸ਼ਵ ਵਾਰਤਾ)- ਬੀਐਸਐਨਐਲ ਦੇ ਯੂਜ਼ਰਾਂ ਲਈ ਇਕ ਵੱਡੀ ਖੁਸ਼ੀ ਦੇ ਗੱਲ ਹੈ ਕਿ, ਇਸ ਸਾਲ ਦੇ ਅੰਤ ਤੱਕ ਉਹਨਾਂ ਲਈ 4ਜੀ ਸੇਵਾਵਾਂ ਸ਼ੁਰੂ ਹੋ ਜਾਣਗੀਆਂ। ਸਰਕਾਰ ਨੇ ਸ਼ੁੱਕਰਵਾਰ ਰਾਜ ਸਭਾ ਨੂੰ ਸੂਚਿਤ ਕੀਤਾ ਕਿ ਸਰਕਾਰੀ ਦੂਰਸੰਚਾਰ ਕੰਪਨੀ ਬੀ. ਐੱਸ. ਐੱਨ. ਐੱਲ.ਇਸ ਸਾਲ ਦੇ ਅੰਤ ਤਕ ਚੌਥੀ ਪੀੜ੍ਹੀ ਭਾਵ 4ਜੀ ਦੀ ਦੂਰਸੰਚਾਰ ਸੇਵਾ ਸ਼ੁਰੂ ਕਰੇਗੀ। ਸੰਚਾਰ ਰਾਜ ਮੰਤਰੀ ਦੇਵੂ ਸਿੰਘ ਚੌਹਾਨ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੀ. ਐੱਸ. ਐੱਨ. ਐੱਲ. ਦੀ 4ਜੀ ਸੇਵਾ ਸ਼ੁਰੂ ਹੋਣ ਦੇ ਨਾਲ ਹੀ ਇਸ ਦੀ ਸੇਵਾ ਦੀ ਗੁਣਵੱਤਾ ਵੀ ਸੁਧਰੇਗੀ।