ਚੰਡੀਗੜ੍ਹ 28 ਮਾਰਚ ( ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਬਹੁਤ ਸਾਰੇ ਲੋਕਾਂ ਨੂੰ ਫੋਨ ਕਰਕੇ ਖੁੱਦ ਵਿਸ਼ਵਾਸ ਦਿਵਾਇਆ ਹੈ ਕਿ ਜੇਕਰ ਘਰਾਂ ਦੇ ਬਿਜਲੀ ਬਿੱਲ 15 ਅਪ੍ਰੈਲ ਤੱਕ ਨਾ ਭਰੇ ਜਾਣ ਤਾਂ ਉਹਨਾਂ ਖਿਲਾਫ਼ ਕੋਈ ਕਾਰਵਾਈ ਨਹੀਂ ਹੋਵੇਗੀ ਤੇ ਨਾ ਕੋਈ ਕਨੈਕਸ਼ਨ ਕਟਿਆ ਜਾਵੇਗਾ ਨਾ ਹੀ ਕੋਈ ਜੁਰਮਾਨਾਂ ਹੋਵੇਗਾ ।