ਬਿਜਲੀ ਦੀ ਨਾਕਸ ਸਪਲਾਈ ਖ਼ਿਲਾਫ਼ ਤਹਿਸੀਲ ਫਿਲੌਰ ਵਿਖੇ ਧਰਨੇ ਪ੍ਰਦਰਸ਼ਨ ਕਰਕੇ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਅਤੇ ਚੇਅਰਮੈਨ ਪਾਵਰਕਾਮ ਨੂੰ ਭੇਜੇ ਜਾਣਗੇ – ਮਾਸਟਰ ਪ੍ਰਸ਼ੋਤਮ ਬਿਲਗਾ
ਜਲੰਧਰ / ਨੂਰਮਹਿਲ 3 ਜੁਲਾਈ : ਸੀ.ਪੀ.ਆਈ. ( ਐਮ. ) ਤਹਿਸੀਲ ਫਿਲੌਰ ਦੇ ਸਕੱਤਰ ਮਾਸਟਰ ਪ੍ਰਸ਼ੋਤਮ ਬਿਲਗਾ ਵੱਲੋਂ ਪਾਰਟੀ ਦਫਤਰ ਨੂਰਮਹਿਲ ਤੋਂ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਪ੍ਰੈੱਸ ਨੂੰ ਦੱਸਿਆ ਕਿ ਸੀ.ਪੀ.ਆਈ. ( ਐਮ. ) ਦੇ ਸੂਬਾਈ ਸੱਦੇ ਤੇ ਤਹਿਸੀਲ ਫਿਲੌਰ ਅੰਦਰ ਰੁੜਕਾ ਕਲਾਂ , ਫ਼ਿਲੌਰ , ਸਮਰਾਏ , ਨੂਰਮਹਿਲ ਅਤੇ ਬਿਲਗਾ ਵਿਖੇ ਪਾਵਰਕਾਮ ਦੇ ਦਫ਼ਤਰਾਂ ਸਾਹਮਣੇ 7 ਜੁਲਾਈ 10 ਵਜੇ ਸਵੇਰੇ ਬਿਜਲੀ ਦੀ ਨਾਕਸ ਸਪਲਾਈ ਖ਼ਿਲਾਫ਼ ਧਰਨੇ ਪ੍ਰਦਰਸ਼ਨ ਕਰਕੇ ਖੇਤੀ ਅਤੇ ਘਰੇਲੂ ਬਿਜਲੀ ਸਪਲਾਈ ਪੂਰੀ ਕੀਤੀ ਜਾਵੇ , ਬੰਦ ਪਏ ਥਰਮਲ ਪਲਾਂਟ ਚਾਲੂ ਕੀਤੇ ਜਾਣ , ਲੋੜ ਅਨੁਸਾਰ ਬਿਜਲੀ ਦੀ ਬਾਹਰੋਂ ਖ਼ਰੀਦ ਕੀਤੀ ਜਾਵੇ , ਵਿਭਾਗ ਅੰਦਰ ਕਰਮਚਾਰੀਆਂ ਦੀ ਨਵੀਂ ਭਰਤੀ ਕੀਤੀ ਜਾਵੇ , ਦਫਤਰਾਂ ਦੀ ਖਸਤਾ ਹਾਲਤ ਦਾ ਨਵੀਨੀਕਰਨ ਕੀਤਾ ਜਾਵੇ ਆਦਿ ਮੰਗਾਂ ਦੇ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਅਤੇ ਚੇਅਰਮੈਨ ਪਾਵਰਕਾਮ ਨੂੰ ਭੇਜੇ ਜਾਣਗੇ । ਵੱਖ – ਵੱਖ ਕੇਂਦਰਾਂ ਤੇ ਕਾਮਰੇਡ ਗੁਰਚੇਤਨ ਸਿੰਘ ਬਾਸੀ ਸੂਬਾ ਪ੍ਰਧਾਨ ਕਿਸਾਨ ਸਭਾ ਪੰਜਾਬ , ਕਾਮਰੇਡ ਪਿਆਰਾ ਸਿੰਘ ਲਸਾੜਾ , ਕਾਮਰੇਡ ਦਿਆਲ ਢੰਡਾ , ਕਾਮਰੇਡ ਮੇਲਾ ਸਿੰਘ ਰੁੜਕਾ , ਮਾਸਟਰ ਮੂਲ ਚੰਦ , ਸੁਖਦੇਵ ਸਿੰਘ ਦੇਬੀ , ਗੁਰਪਰਮਜੀਤ ਕੌਰ ਤੱਗੜ , ਸੁਖਪ੍ਰੀਤ ਸਿੰਘ ਜੌਹਲ ਸਕੱਤਰ ਜ਼ਿਲ੍ਹਾ ਕਿਸਾਨ ਸਭਾ , ਕਾਮਰੇਡ ਵਿਜੈ ਕੁਮਾਰ ਧਰਨੀ , ਗੁਰਮੇਲ ਸਿੰਘ ਨਾਹਲ , ਕਮਲਜੀਤ ਸਿੰਘ ਫਿਲੌਰ , ਇੰਦਰਜੀਤ ਚੰਗੀ , ਹਰਮੇਸ਼ ਸਰਹਾਲੀ , ਬਲਵਿੰਦਰ ਸਿੰਘ ਬੰਡਾਲਾ , ਮਾਸਟਰ ਸ੍ਰੀਰਾਮ ਬੰਡਾਲਾ , ਨਰਿੰਦਰ ਸਿੰਘ ਜੌਹਲ , ਸੋਢੀ ਲਾਲ ਉੱਪਲ , ਸਰਦਾਰ ਮੁਹੰਮਦ , ਗੁਰਮੇਲ ਗੇਲਾ , ਕਾਮਰੇਡ ਸ਼ਿਵ ਕੁਮਾਰ ਨੂਰਮਹਿਲ , ਤਰਸੇਮ ਸਿੰਘ , ਰਾਮ ਪ੍ਰਕਾਸ਼ , ਕਾਮਰੇਡ ਸਰਵਣ ਰਾਣੂ ਚੀਮਾ ਅਤੇ ਹੋਰ ਪਾਰਟੀ ਆਗੂ ਧਰਨਾ ਪ੍ਰਦਰਸ਼ਨ ਦੀ ਅਗਵਾਈ ਕਰਨਗੇ । ਤਹਿਸੀਲ ਅੰਦਰ ਸਾਥੀਆਂ ਵੱਲੋਂ ਐਕਸ਼ਨ ਦੀ ਜ਼ੋਰਦਾਰ ਤਿਆਰੀ ਕੀਤੀ ਜਾ ਰਹੀ ਹੈ ।