ਬਿਜਲੀ ਡਿੱਗਣ ਕਾਰਨ 40 ਦੀ ਮੌਤ
ਮੁੱਖ ਮੰਤਰੀ ਵੱਲੋਂ 5-5 ਲੱਖ ਮੁਆਵਜ਼ੇ ਦਾ ਐਲਾਨ
ਚੰਡੀਗੜ੍ਹ,12ਜੁਲਾਈ(ਵਿਸ਼ਵ ਵਾਰਤਾ) ਉੱਤਰ ਪ੍ਰਦੇਸ਼ ਵਿੱਚ ਬਿਜਲੀ ਡਿੱਗਣ ਕਾਰਨ ਔਰਤਾਂ ਅਤੇ ਬੱਚਿਆਂ ਸਮੇਤ ਘੱਟੋ ਘੱਟ 40 ਲੋਕਾਂ ਦੀ ਮੌਤ ਹੋ ਗਈ ਹੈ। ਸਭ ਤੋਂ ਵੱਧ ਮੌਤਾਂ ਪ੍ਰਯਾਗਰਾਜ ਜਿਲ੍ਹੇ ਵਿੱਚ ਹੋਈਆਂ ਹਨ,ਜਿਨ੍ਹਾਂ ਦੀ ਗਿਣਤੀ 14 ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮਾਰੇ ਗਏ ਲੋਕਾਂ ਦੇ ਪਰਿਵਾਰ ਨੂੰ 5-5 ਲੱਖ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਰਾਜ ਸਰਕਾਰ ਨੇ ਐਲਾਨ ਕੀਤਾ ਕਿ ਬਾਰਸ਼ ਨਾਲ ਸਬੰਧਤ ਘਟਨਾਵਾਂ ਵਿੱਚ ਪਸ਼ੂ ਗੁਆਉਣ ਵਾਲਿਆਂ ਨੂੰ ਵੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਏਗੀ।
ਪ੍ਰਯਾਗਰਾਜ ਵਿਚ 14 ਮੌਤਾਂ, ਕਾਨ੍ਹਪੁਰ ਅਤੇ ਫਤਿਹਪੁਰ ਜ਼ਿਲ੍ਹਿਆਂ ਵਿਚ ਪੰਜ ਮੌਤਾਂ ਹੋਈਆਂ। ਕੌਸ਼ਾਂਬੀ ਚਾਰ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਫ਼ਿਰੋਜ਼ਾਬਾਦ, ਉਨਾਓ ਅਤੇ ਰਾਏਬਰੇਲੀ ਵਿੱਚ ਦੋ ਦੀ ਮੌਤ ਹੋ ਗਈ। ਹਰਦੋਈ ਅਤੇ ਝਾਂਸੀ ਵਿਚ ਵੀ ਇਕ-ਇਕ ਦੀ ਮੌਤ ਹੋਣ ਦੀ ਖ਼ਬਰ ਹੈ।