ਬਿਗ ਬੌਸ 13 ਦੇ ਜੇਤੂ ਅਦਾਕਾਰ ਸਿਧਾਰਥ ਸ਼ੁਕਲਾ ਦਾ ਦਿਲ ਦਾ ਦੌਰਾ ਪੈਣ ਨਾਲ ਹੋਇਆ ਦਿਹਾਂਤ
‘ਬਾਲਿਕਾ ਵਧੂ ‘ ਸੀਰੀਅਲ ਨਾਲ ਬਣਾਈ ਸੀ ਵੱਖਰੀ ਪਹਿਚਾਣ
ਚੰਡੀਗੜ੍ਹ,2 ਸਤੰਬਰ(ਵਿਸ਼ਵ ਵਾਰਤਾ) ਰਿਅਲਟੀ ਸ਼ੋਅ ਬਿਗ ਬੌਸ ਦੇ ਜੇਤੂ ਅਤੇ ਸੀਰੀਅਲ ਬਾਲਿਕਾ ਵਧੂ ਨਾਲ ਮਸ਼ਹੂਰ ਹੋਏ ਸਿਧਾਰਥ ਸ਼ੁਕਲਾ ਦਾ ਕੂਪਰ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਉਸਦੀ ਉਮਰ 40 ਸਾਲ ਸੀ ਅਤੇ ਉਸਨੇ ਬਾਲੀਵੁੱਡ ਫਿਲਮਾਂ ਵਿੱਚ ਵੀ ਕੰਮ ਕੀਤਾ ਸੀ।