ਬਿਕਰਮ ਮਜੀਠੀਆ ਨੂੰ ਜੇਲ੍ਹ ਭੇਜੇ ਜਾਣ ਤੋਂ ਬਾਅਦ ਸੁਖਜਿੰਦਰ ਰੰਧਾਵਾ ਦਾ ਟਵੀਟ
ਚੰਡੀਗੜ੍ਹ,25 ਫਰਵਰੀ(ਵਿਸ਼ਵ ਵਾਰਤਾ)- ਡਰੱਗ ਰੈਕਟ ਮਾਮਲਿਆਂ ਵਿੱਚ ਫਸੇ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਅੱਜ ਮੁਹਾਲੀ ਦੀ ਅਦਾਲਤ ਨੇ 14 ਦਿਨਾਂ ਲਈ 8 ਮਾਰਚ ਤੱਕ ਹਿਰਾਸਤ ਵਿੱਚ ਭੇਜਣ ਦਾ ਫੈਸਲਾ ਸੁਣਾ ਦਿੱਤਾ ਹੈ। ਫੈਸਲੇ ਤੋਂ ਤੁਰੰਤ ਬਾਅਦ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੇ ਟਵੀਟ ਕਰਦਿਆਂ ਲਿਖਿਆ ਕਿ ”ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ“। ਗੌਰਤਲਬ ਹੈ ਕਿ ਸੁਖਜਿੰਦਰ ਰੰਧਾਵਾ ਦੇ ਗ੍ਰਹਿ ਮੰਤਰੀ ਬਣਨ ਤੋਂ ਬਾਅਦ ਹੀ ਐਸਟੀਐਫ ਦੀ ਰਿਪੋਰਟ ਵਿੱਚ ਨਾਮ ਹੋਣ ਦੇ ਆਧਾਰ ਤੇ ਡੀਜੀਪੀ ਨੇ ਬਿਕਰਮ ਮਜੀਠੀਆ ਖਿਲਾਫ ਕਾਰਵਾਈ ਸ਼ੁਰੂ ਕੀਤੀ ਸੀ, ਅਤੇ ਮੁਹਾਲੀ ਵਿੱਚ ਉਹਨਾਂ ਖਿਲਾਫ ਐਨਡੀਪੀਐਸ ਦੀਆਂ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ।
ਰੱਬ ਦੇ ਘਰ ਦੇਰ ਹੈ ਅੰਧੇਰ ਨਹੀ।
— Sukhjinder Singh Randhawa (@Sukhjinder_INC) February 24, 2022
मजीठिया की हुई गिरफ्तारी, भेजा जायेगा जेल..
"आख़िर बकरे की माँ कब तक खैर मनायेगी".ये तो होना ही था – कॉंग्रेस पार्टी जिन्दाबाद.
मजीठिया से लिखित में माफ़ी मंगाने वाले #AAP के ठग आज यह सब देखकर दुःखी तो बहुत हुए होंगें.@RahulGandhi @INCPunjab
— Alka Lamba 🇮🇳 (@LambaAlka) February 24, 2022